ਅਫਸਰੀ ਹੋਵੇ ਤਾਂ ਐਹੋ ਜਿਹੀ: ਡੀਸੀ ਦੀ ਗਾਂ ਦੀ ‘ਵੀਆਈਪੀ’ ਦੇਖਭਾਲ ਲਈ ਛੇ ਵੈਟਰਨਰੀ ਡਾਕਟਰ ਤਾਇਨਾਤ

ਅਫਸਰੀ ਹੋਵੇ ਤਾਂ ਐਹੋ ਜਿਹੀ: ਡੀਸੀ ਦੀ ਗਾਂ ਦੀ ‘ਵੀਆਈਪੀ’ ਦੇਖਭਾਲ ਲਈ ਛੇ ਵੈਟਰਨਰੀ ਡਾਕਟਰ ਤਾਇਨਾਤ


ਫਤਹਿਪੁਰ, 12 ਜੂਨ

ਉੱਤਰ ਪ੍ਰਦੇਸ਼ ਦੇ ਫਤਹਿਪੁਰ ਦੇ ਮੁੱਖ ਵੈਟਰਨਰੀ ਅਫਸਰ (ਸੀਵੀਓ) ਨੇ ਜ਼ਿਲ੍ਹਾ ਮੈਜਿਸਟਰੇਟ ਅਪੂਰਵਾ ਦੂਬੇ ਦੀ ਗਾਂ ਦੇ ਇਲਾਜ ਲਈ ਛੇ ਵੈਟਰਨਰੀ ਡਾਕਟਰਾਂ ਨੂੰ ਤਾਇਨਾਤ ਕੀਤਾ ਹੈ। ਇਸ ਹੁਕਮ ਦੀ ਕਾਪੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਹੈ। ਸੀਵੀਓ ਡਾ. ਐੱਸਕੇ ਤਿਵਾੜੀ ਨੇ ਗਾਂ ਦੀ ਦੇਖਭਾਲ ਲਈ ਛੇ ਵੈਟਰਨਰੀ ਡਾਕਟਰਾਂ ਨੂੰ ਤਾਇਨਾਤ ਕੀਤਾ ਹੈ ਤੇ ਗਾਂ ਦੀ ਦੇਖਭਾਲ ਲਈ ਹਫ਼ਤੇ ਦੇ ਛੇ ਦਿਨਾਂ ਲਈ ਛੇ ਡਾਕਟਰ ਆਪਣੀ ਡਿਊਟੀ ਦੇਣਗੇ। ਡਾਕਟਰਾਂ ਨੂੰ ਕਿਹਾ ਗਿਆ ਹੈ ਕਿ ਉਹ ਦਿਨ ਵਿੱਚ ਦੋ ਵਾਰ ਗਾਂ ਦੀ ਜਾਂਚ ਕਰਨ ਅਤੇ ਸ਼ਾਮ 6 ਵਜੇ ਤੱਕ ਸੀਵੀਓ ਦਫ਼ਤਰ ਵਿੱਚ ਆਪਣੀ ਰਿਪੋਰਟ ਪੇਸ਼ ਕਰਨ। ਪੱਤਰ ਵਿੱਚ ਚੇਤਾਵਨੀ ਵੀ ਦਿੱਤੀ ਗਈ ਹੈ ਕਿ ਡਿਊਟੀ ਵਿੱਚ ਕਿਸੇ ਵੀ ਤਰ੍ਹਾਂ ਦੀ ਢਿੱਲ ਖ਼ਿਲਾਫ ਸਖ਼ਤ ਕਾਰਵਾਈ ਕੀਤੀ ਜਾਵੇਗੀ।



Source link