ਰਾਜਸਥਾਨ ਦੇ ਮੰਤਰੀ ਦੇ ਬੇਟੇ ’ਤੇ ਜਬਰ-ਜਨਾਹ ਦਾ ਦੋਸ਼ ਲਾਉਣ ਵਾਲੀ ਮਹਿਲਾ ’ਤੇ ਸਿਆਹੀ ਸੁੱਟੀ

ਰਾਜਸਥਾਨ ਦੇ ਮੰਤਰੀ ਦੇ ਬੇਟੇ ’ਤੇ ਜਬਰ-ਜਨਾਹ ਦਾ ਦੋਸ਼ ਲਾਉਣ ਵਾਲੀ ਮਹਿਲਾ ’ਤੇ ਸਿਆਹੀ ਸੁੱਟੀ


ਨਵੀਂ ਦਿੱਲੀ, 12 ਜੂਨ

ਰਾਜਸਥਾਨ ਦੇ ਮੰਤਰੀ ਮਹੇਸ਼ ਜੋਸ਼ੀ ਦੇ ਬੇਟੇ ਰੋਹਿਤ ਜੋਸ਼ੀ ‘ਤੇ ਜਬਰ-ਜਨਾਹ ਦਾ ਦੋਸ਼ ਲਗਾਉਣ ਵਾਲੀ 23 ਵਰ੍ਹਿਆਂ ਦੀ ਮਹਿਲਾ ‘ਤੇ ਦੱਖਣੀ-ਪੂਰਬੀ ਦਿੱਲੀ ਦੀ ਕਾਲਿੰਦੀ ਕੁੰਜ ਸੜਕ ਨੇੜੇ ਕਥਿਤ ਤੌਰ ‘ਤੇ ਨੀਲੀ ਸਿਆਹੀ ਸੁੱਟੀ ਗਈ। ਪੁਲੀਸ ਨੇ ਅੱਜ ਦੱਸਿਆ ਕਿ ਇਹ ਘਟਨਾ ਸ਼ਨਿਚਰਵਾਰ ਨੂੰ ਉਸ ਸਮੇਂ ਵਾਪਰੀ ਜਦੋਂ ਮਹਿਲਾ ਤੇ ਉਸ ਦੀ ਮਾਂ ਕਿਸੇ ਕੰਮ ਲਈ ਜੈਪੁਰ ਤੋਂ ਦਿੱਲੀ ਆਈਆਂ ਹੋਈਆਂ ਸਨ। ਪੁਲੀਸ ਨੇ ਕੇਸ ਦਰਜ ਕਰ ਲਿਆ ਹੈ। ਦੱਖਣੀ-ਪੂਰਬੀ ਦਿੱਲੀ ਦੀ ਪੁਲੀਸ ਕਮਿਸ਼ਨਰ ਈਸ਼ਾ ਪਾਂਡਿਆ ਨੇ ਦੱਸਿਆ ਕਿ ਕੁਝ ਸ਼ਰਾਰਤੀ ਅਨਸਰਾਂ ਨੇ ਮਹਿਲਾ ‘ਤੇ ਤਰਲ ਪਦਾਰਥ ਸੁੱਟਿਆ ਤੇ ਜਾਂਚ ਮਗਰੋਂ ਪਤਾ ਲੱਗਾ ਕਿ ਇਹ ਤਰਲ ਪਦਾਰਥ ਨੀਲੀ ਸਿਆਹੀ ਹੈ। ਮਹਿਲਾ ਨੇ ਪੁਲੀਸ ਨੇ ਦੱਸਿਆ ਕਿ ਕਾਲਿੰਦੀ ਕੁੰਜ ਸੜਕ ਨੇੜੇ ਉਹ ਆਪਣੀ ਮਾਂ ਨਾਲ ਜਾ ਰਹੀ ਸੀ ਤੇ ਆਟੋਰਿਕਸ਼ਾ ‘ਤੇ ਸਵਾਰ ਦੋ ਜਣਿਆਂ ਨੇ ਉਸ ‘ਤੇ ਸਿਆਹੀ ਸੁੱਟੀ ਤੇ ਫ਼ਰਾਰ ਹੋ ਗਏ। -ਪੀਟੀਆਈ



Source link