ਪਟਨਾ, 19 ਜੂਨ
ਪਟਨਾ ਹਵਾਈ ਅੱਡੇ ‘ਤੇ ਅੱਜ ਸਪਾਈਸਜੈੱਟ ਦੇ ਜਹਾਜ਼ ਐੱਸਜੀ-725 ਦੇ ਇੰਜਣ ਵਿੱਚ ਅੱਗ ਲੱਗ ਗਈ। ਹਵਾਈ ਜਹਾਜ਼ ਪਟਨਾ ਤੋਂ ਦਿੱਲੀ ਜਾ ਰਿਹਾ ਸੀ। ਇਸ ਵਿੱਚ 185 ਯਾਤਰੀ ਸਵਾਰ ਸਨ। ਅੱਗ ਲੱਗਣ ਕਾਰਨ ਇੰਜਣ ਵਿੱਚੋਂ ਧੂੰਆਂ ਨਿਕਲਣ ਲੱਗਿਆ, ਜਿਸ ਮਗਰੋਂ ਇਸ ਨੂੰ ਸੁਰੱਖਿਅਤ ਉਤਾਰ ਲਿਆ ਗਿਆ ਹੈ। ਜਹਾਜ਼ ਨੇ ਦੁਪਹਿਰ 11.55 ਵਜੇ ਉਡਾਣ ਭਰੀ ਸੀ। ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।