ਅਮਰੀਕਾ: ਦੋਸਤ ਨੂੰ ਏਅਰਪੋਰਟ ’ਤੇ ਛੱਡ ਕੇ ਘਰ ਪਰਤ ਰਹੇ ਭਾਰਤੀ ਸਾਫਟਵੇਅਰ ਇੰਜਨੀਅਰ ਦੀ ਗੋਲੀ ਮਾਰ ਕੇ ਹੱਤਿਆ

ਅਮਰੀਕਾ: ਦੋਸਤ ਨੂੰ ਏਅਰਪੋਰਟ ’ਤੇ ਛੱਡ ਕੇ ਘਰ ਪਰਤ ਰਹੇ ਭਾਰਤੀ ਸਾਫਟਵੇਅਰ ਇੰਜਨੀਅਰ ਦੀ ਗੋਲੀ ਮਾਰ ਕੇ ਹੱਤਿਆ


ਹੈਦਰਾਬਾਦ, 22 ਜੂਨ

ਅਮਰੀਕਾ ਦੇ ਮੈਰੀਲੈਂਡ ਸੂਬੇ ਵਿਚ ਤਿਲੰਗਾਨਾ ਦੇ ਸਾਫਟਵੇਅਰ ਇੰਜਨੀਅਰ ਦੀ ਅਣਪਛਾਤੇ ਵਿਅਕਤੀ ਨੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ| ਨੱਕਾ ਸਾਈ ਚਰਨ (26), ਜੋ ਤਿਲੰਗਾਨਾ ਦੇ ਨਲਗੋਂਡਾ ਜ਼ਿਲ੍ਹੇ ਦਾ ਰਹਿਣ ਵਾਲਾ ਸੀ, ਦੀ ਐਤਵਾਰ ਸ਼ਾਮ ਨੂੰ ਉਸ ਸਮੇਂ ਮੌਤ ਹੋ ਗਈ ਜਦੋਂ ਕਾਲੇ ਵਿਅਕਤੀ ਨੇ ਉਸ ‘ਤੇ ਗੋਲੀ ਚਲਾ ਦਿੱਤੀਆਂ। ਅਮਰੀਕਾ ਵਿੱਚ ਰਹਿੰਦੇ ਉਸ ਦੇ ਦੋਸਤਾਂ ਨੇ ਪਰਿਵਾਰ ਨੂੰ ਘਟਨਾ ਦੀ ਜਾਣਕਾਰੀ ਦਿੱਤੀ। ਸਾਈ ਚਰਨ ਨੂੰ ਗੋਲੀ ਉਸ ਸਮੇਂ ਮਾਰੀ ਗਈ ਜਦੋਂ ਉਹ ਮੈਰੀਲੈਂਡ ਦੇ ਕੈਟੋਨਸਵਿਲੇ ਨੇੜੇ ਆਪਣੀ ਕਾਰ ਵਿੱਚ ਸਫ਼ਰ ਕਰ ਰਿਹਾ ਸੀ। ਉਹ ਆਪਣੇ ਇਕ ਦੋਸਤ ਨੂੰ ਏਅਰਪੋਰਟ ‘ਤੇ ਛੱਡ ਕੇ ਘਰ ਪਰਤ ਰਿਹਾ ਸੀ। ਉਸ ਦੇ ਸਿਰ ਵਿੱਚ ਗੋਲੀ ਲੱਗੀ ਸੀ। ਸਾਫਟਵੇਅਰ ਇੰਜਨੀਅਰ ਮੈਰੀਲੈਂਡ ਦੇ ਬਾਲਟੀਮੋਰ ਸ਼ਹਿਰ ‘ਚ ਕੰਪਨੀ ‘ਚ ਦੋ ਸਾਲਾਂ ਤੋਂ ਕੰਮ ਕਰ ਰਿਹਾ ਸੀ।



Source link