ਡਾਲਰ ਦੇ ਮੁਕਾਬਲੇ ਰੁਪਏ ’ਚ ਰਿਕਾਰਡ ਗਿਰਾਵਟ

ਡਾਲਰ ਦੇ ਮੁਕਾਬਲੇ ਰੁਪਏ ’ਚ ਰਿਕਾਰਡ ਗਿਰਾਵਟ


ਮੁੰਬਈ: ਵਿਦੇਸ਼ੀ ਫੰਡ ਦੀ ਲਗਾਤਾਰ ਨਿਕਾਸੀ ਤੇ ਘਰੇਲੂ ਸ਼ੇਅਰ ਬਾਜ਼ਾਰ ਵਿਚ ਗਿਰਾਵਟ ਕਾਰਨ ਰੁਪਇਆ ਅੱਜ ਅਮਰੀਕੀ ਡਾਲਰ ਦੇ ਮੁਕਾਬਲੇ 19 ਪੈਸੇ ਦੀ ਗਿਰਾਵਟ ਨਾਲ 78.32 ਉਤੇ ਬੰਦ ਹੋਇਆ। ਰੁਪਏ ਦੀ ਗਿਰਾਵਟ ਦਾ ਇਹ ਰਿਕਾਰਡ ਹੇਠਲਾ ਪੱਧਰ ਹੈ। ਵਿਦੇਸ਼ੀ ਮੁਦਰਾ ਕਾਰੋਬਾਰੀਆਂ ਦਾ ਕਹਿਣਾ ਹੈ ਕਿ ਵਿਦੇਸ਼ ਵਿਚ ਡਾਲਰ ਦੀ ਮਜ਼ਬੂਤੀ ਨਾਲ ਵੀ ਰੁਪਏ ਦੀ ਧਾਰਨਾ ਉਤੇ ਅਸਰ ਪਿਆ ਹੈ। ਹਾਲਾਂਕਿ ਕੌਮਾਂਤਰੀ ਬਾਜ਼ਾਰ ਵਿਚ ਕੱਚੇ ਤੇਲ ਦੀਆਂ ਕੀਮਤਾਂ ਵਿਚ ਗਿਰਾਵਟ ਨੇ ਰੁਪਏ ਦੇ ਨੁਕਸਾਨ ਨੂੰ ਸੀਮਤ ਕੀਤਾ। ਅੰਤਰ-ਬੈਂਕ ਵਿਦੇਸ਼ ਮੁਦਰਾ ਐਕਸਚੇਂਜ ਮਾਰਕੀਟ ਵਿਚ ਸਥਾਨਕ ਮੁਦਰਾ ਡਾਲਰ ਦੇ ਮੁਕਾਬਲੇ 78.13 ਉਤੇ ਖੁੱਲ੍ਹੀ ਤੇ ਇਸ ਨੇ ਦਿਨ ਦੇ ਕਾਰੋਬਾਰ ਦੌਰਾਨ 78.13 ਦਾ ਉਪਰਲਾ ਤੇ 78.40 ਦਾ ਹੇਠਲਾ ਪੱਧਰ ਦੇਖਿਆ। -ਪੀਟੀਆਈSource link