ਭਾਰਤ ਨੇ ਨਵਾਂ ਸੰਚਾਰ ਉਪਗ੍ਰਹਿ ਜੀਸੈੱਟ-24 ਸਫ਼ਲਤਾ ਨਾਲ ਛੱਡਿਆ


ਬੰਗਲੌਰ, 23 ਜੂਨ

ਇਸਰੋ ਵੱਲੋਂ ਆਪਣੀ ਕਾਰੋਬਾਰੀ ਬ੍ਰਾਂਚ ਨਿਊਸਪੇਸ ਇੰਡੀਆ ਲਿਮਟਿਡ (ਐੱਨਐੱਸਆਈਐੱਲ) ਲਈ ਬਣਾਇਆ ਸੰਚਾਰ ਉਪਗ੍ਰਹਿ ਜੀਸੈੱਟ-24 ਅੱਜ ਫਰੈਂਚ ਗੁਆਨਾ (ਦੱਖਣੀ ਅਮਰੀਕਾ) ਦੇ ਕੋਓਰੂ ਤੋਂ ਸਫਲਤਾਪੂਰਵਕ ਲਾਂਚ ਕੀਤਾ ਗਿਆ। ਡਾਇਰੈਕਟ-ਟੂ-ਹੋਮ ਸੇਵਾ ਦੇਣ ਵਾਲੀ ਕੰਪਨੀ ਟਾਟਾ ਪਲੇਅ ਨੂੰ ਇਸ ਸੰਚਾਰ ਉਪਗ੍ਰਹਿ ਦੀ ਪੂਰੀ ਸਮਰੱਥਾ ਵਰਤਣ ਦੀ ਮਨਜ਼ੂਰੀ ਦਿੱਤੀ ਗਈ ਹੈ। ਐੱਨਐੱਸਆਈਐੱਲ ਨੇ ਇਹ ਸਮਰਥਾ ਟਾਟਾ ਪਲੇਅ ਨੂੰ ਲੀਜ਼ ‘ਤੇ ਦਿੱਤੀ ਹੈ।Source link