ਤਪਨ ਕੁਮਾਰ ਡੇਕਾ ਆਈਬੀ ਦੇ ਨਵੇਂ ਮੁਖੀ, ਰਾਅ ਪ੍ਰਮੁੱਖ ਦਾ ਕਾਰਜਕਾਲ ਸਾਲ ਵਧਾਇਆ


ਨਵੀਂ ਦਿੱਲੀ, 24 ਜੂਨ

ਸੀਨੀਅਰ ਭਾਰਤੀ ਪੁਲੀਸ ਸੇਵਾ (ਆਈਪੀਐੱਸ) ਅਧਿਕਾਰੀ ਤਪਨ ਕੁਮਾਰ ਡੇਕਾ ਨੂੰ ਅੱਜ ਇੰਟੈਲੀਜੈਂਸ ਬਿਊਰੋ (ਆਈਬੀ) ਦਾ ਮੁਖੀ ਨਿਯੁਕਤ ਕੀਤਾ ਗਿਆ। ਉਹ ਅਰਵਿੰਦ ਕੁਮਾਰ ਦੀ ਥਾਂ ਲੈਣਗੇ, ਜਿਨ੍ਹਾਂ ਦਾ ਵਧਿਆ ਹੋਇਆ ਕਾਰਜਕਾਲ 30 ਜੂਨ ਨੂੰ ਖਤਮ ਹੋ ਰਿਹਾ ਹੈ। ਉਨ੍ਹਾਂ ਨੂੰ ਦੋ ਸਾਲਾਂ ਲਈ ਆਈਬੀ ਦਾ ਮੁਖੀ ਨਿਯੁਕਤ ਕੀਤਾ ਗਿਆ ਹੈ। ਉਹ ਹਿਮਾਚਲ ਪ੍ਰਦੇਸ਼ ਕੇਡਰ ਦੇ 1988 ਬੈਚ ਦੇ ਆਈਪੀਐੱਸ ਅਧਿਕਾਰੀ ਹਨ। ਇਸ ਦੌਰਾਨ ‘ਰਿਸਰਚ ਐਂਡ ਐਨਾਲਿਸਿਸ ਵਿੰਗ’ (ਰਾਅ) ਦੀ ਅਗਵਾਈ ਕਰ ਰਹੇ ਸਾਮੰਤ ਗੋਇਲ ਦਾ ਕਾਰਜਕਾਲ ਇਕ ਸਾਲ ਹੋਰ ਵਧਾ ਦਿੱਤਾ ਗਿਆ ਹੈ।



Source link