ਲੰਡਨ ’ਚ ਕੈਪਟਨ ਦੀ ਰੀੜ੍ਹ ਦੀ ਹੱਡੀ ਦਾ ਅਪਰੇਸ਼ਨ, ਮੋਦੀ ਨੇ ਹਾਲ ਪੁੱਛਿਆ

ਲੰਡਨ ’ਚ ਕੈਪਟਨ ਦੀ ਰੀੜ੍ਹ ਦੀ ਹੱਡੀ ਦਾ ਅਪਰੇਸ਼ਨ, ਮੋਦੀ ਨੇ ਹਾਲ ਪੁੱਛਿਆ


ਨਵੀਂ ਦਿੱਲੀ, 26 ਜੂਨ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਫੋਨ ਕਰਕੇ ਉਨ੍ਹਾਂ ਦੀ ਸਿਹਤ ਦਾ ਹਾਲ-ਚਾਲ ਪੁੱਛਿਆ। ਅਮਰਿੰਦਰ ਦੀ ਸ਼ਨਿਚਰਵਾਰ ਨੂੰ ਲੰਡਨ ਦੇ ਹਸਪਤਾਲ ਵਿੱਚ ਰੀੜ੍ਹ ਦੀ ਹੱਡੀ ਦੀ ਸਫਲ ਸਰਜਰੀ ਹੋਈ। ਉਹ ਹਾਲ ਹੀ ਵਿੱਚ ਸਰਜਰੀ ਲਈ ਲੰਡਨ ਪਹੁੰਚੇ ਸਨ। ਅਮਰਿੰਦਰ ਪੰਜਾਬ ਲੋਕ ਕਾਂਗਰਸ ਪਾਰਟੀ ਦੇ ਪ੍ਰਧਾਨ ਹਨ, ਜਿਸ ਨੇ ਭਾਰਤੀ ਜਨਤਾ ਪਾਰਟੀ (ਭਾਜਪਾ) ਨਾਲ ਗਠਜੋੜ ਕਰਕੇ ਹਾਲੀਆ ਪੰਜਾਬ ਵਿਧਾਨ ਸਭਾ ਚੋਣਾਂ ਲੜੀਆਂ ਸਨ।



Source link