ਸਿਮਰਨਜੀਤ ਮਾਨ ਦੀ ਜਿੱਤ ਦੀ ਖੁਸ਼ੀ ਵਿੱਚ ਰੋਡ ਸ਼ੋਅ ਕੱਢਿਆ

ਸਿਮਰਨਜੀਤ ਮਾਨ ਦੀ ਜਿੱਤ ਦੀ ਖੁਸ਼ੀ ਵਿੱਚ ਰੋਡ ਸ਼ੋਅ ਕੱਢਿਆ


ਨਿੱਜੀ ਪੱਤਰ ਪ੍ਰੇਰਕ
ਖਮਾਣੋਂ, 27 ਜੂਨ

ਲੋਕ ਸਭਾ ਹਲਕਾ ਸੰਗਰੂਰ ਵਿੱਚ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਦੀ ਹੋਈ ਸ਼ਾਨਦਾਰ ਜਿੱਤ ਤੋਂ ਬਾਅਦ ਖਮਾਣੋਂ ਵਿੱਚ ਜ਼ਿਲ੍ਹਾ ਪ੍ਰਧਾਨ ਸ਼ਿੰਗਾਰਾ ਸਿੰਘ ਬਡਲਾ,ਬਲਾਕ ਪ੍ਰਧਾਨ ਸੁਖਦੇਵ ਸਿੰਘ ਗੱਗੜਵਾਲ, ਜਰਨੈਲ ਸਿੰਘ ਜਟਾਣਾ,ਮੀਤ ਪ੍ਰਧਾਨ ਪਰਮਿੰਦਰ ਸਿੰਘ ਨਾਨੋਵਾਲ ਦੀ ਅਗਵਾਈ ਵਿੱਚ ਗੱਡੀਆਂ, ਟਰੈਕਟਰਾਂ, ਕਾਰਾਂ, ਸਕੂਟਰ ਮੋਟਰਸਾਈਕਲਾਂ ਦੇ ਕਾਫਲੇ ਨਾਲ ਰੋਡ ਸ਼ੋਅ ਕੱਢਿਆ ਗਿਆ ਅਤੇ ਖਮਾਣੋਂ ਦੇ ਬਾਜ਼ਾਰਾਂ ਵਿੱਚ ਲੱਡੂ ਵੀ ਵੰਡੇ ਗਏ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੀ ਕੌਮੀ ਅਗਜ਼ੈਕਟਿਵ ਮੈਂਬਰ ਮਨਦੀਪ ਕੌਰ ਸੰਧੂ ਵਿਸ਼ੇਸ਼ ਤੌਰ ‘ਤੇ ਹਾਜ਼ਰ ਹੋਏ । ਆਗੂਆਂ ਨੇ ਕਿਹਾ ਕਿ ਇਸ ਜਿੱਤ ਨਾਲ ਪੰਜਾਬ ਦੇ ਰਾਜਨੀਤਕ ਸਮੀਕਰਨ ਬਦਲ ਜਾਣਗੇ। ਇਸ ਮੌਕੇ ਨੰਬਰਦਾਰ ਅਵਤਾਰ ਸਿੰਘ ਮੋਹਣ ਮਾਜਰਾ, ਦਿਲਪ੍ਰੀਤ ਸਿੰਘ ਖਮਾਣੋਂ, ਰਾਜਿੰਦਰ ਸਿੰਘ ਗੱਗੜਵਾਲ, ਬਿਕਰਮ ਸਿੰਘ ਅਮਰਾਲਾ, ਗੁਰਨੀਤ ਅਮਰਾਲਾ, ਜਸ਼ਨ ਰਾਣਵਾ, ਸੋਹਣ ਸਿੰਘ ਰਾਣਵਾ ਹਾਜ਼ਰ ਸਨ।

ਸਿਮਰਨਜੀਤ ਸਿੰਘ ਮਾਨ ਦੀ ਜਿੱਤ ਦੇ ਜਸ਼ਨ ਮਨਾਏ

ਕੁਰਾਲੀ (ਪੱਤਰ ਪ੍ਰੇਰਕ): ਸੰਗਰੂਰ ਲੋਕ ਸਭਾ ਸੀਟ ਤੋਂ ਸਿਮਰਨਜੀਤ ਸਿੰਘ ਮਾਨ ਦੀ ਜਿੱਤ ਦੀ ਖੁਸ਼ੀ ਵਿੱਚ ਅਕਾਲੀ ਦਲ (ਅ) ਦੇ ਆਗੂ ਹਰਮੇਸ਼ ਸਿੰਘ ਬੜੌਦੀ ਦੀ ਅਗਵਾਈ ਵਿੱਚ ਲੱਡੂ ਵੰਡੇ ਗਏ। ਇਸ ਮੌਕੇ ਆਗੂਆਂ ਨੇ ਸੰਗਰੂਰ ਦੇ ਵੋਟਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਸ੍ਰੀ ਮਾਨ ਦੀ ਜਿੱਤ ਪੰਥਕ ਹਲਕਿਆਂ ਵਿੱਚ ਨਵੀਂ ਸਵੇਰ ਲੈ ਕੇ ਆਵੇਗੀ। ਪਾਰਟੀ ਦੇ ਹਲਕਾ ਇੰਚਾਰਜ਼ ਹਰਮੇਸ਼ ਸਿੰਘ ਬੜੌਦੀ ਦੀ ਅਗਵਾਈ ਵਿੱਚ ਪਿੰਡ ਖਿਜ਼ਰਬਾਦ ਅਤੇ ਬੜੌਦੀ ਵਿਖੇ ਖੁਸ਼ੀ ਦੇ ਜ਼ਸ਼ਨ ਮਨਾਏ ਗਏ ਅਤੇ ਸਮਰਥਕਾਂ ਵਲੋਂ ਲੱਡੂ ਵੰਡੇ ਗਏ। ਇਸ ਮੌਕੇ ਜਸਮੇਰ ਸਿੰਘ ਕੁਰਾਲੀ,ਜਸਵੀਰ ਸਿੰਘ ਮਹਿਰਾ,ਹਰਪਾਲ ਸਿੰਘ ਪੰਜੋਲਾ,ਬਖਸ਼ੀਸ਼ ਸਿੰਘ ਖਿਜ਼ਰਾਬਾਦ, ਪਰਮਜੀਤ ਸਿੰਘ ਸਿੰਘਪੁਰਾ, ਜਸਪਾਲ ਸਿੰਘ,ਗੁਰਮੀਤ ਸਿੰਘ ਚਨਾਲੋਂ, ਗੁਰਜੀਤ ਸਿੰਘ ਹਾਜ਼ਰ ਸਨ।

ਅਮਲੋਹ (ਪੱਤਰ ਪ੍ਰੇਰਕ): ਸੰਗਰੂਰ ਲੋਕ ਸਭਾ ਜ਼ਿਮਨੀ ਚੋਣ ਵਿਚ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਦੀ ਜਿੱਤ ਦੀ ਖੁਸ਼ੀ ਵਿਚ ਗੋਬਿੰਦਗੜ੍ਹ ਚੌਕ ਅਮਲੋਹ ਵਿੱਚ ਪਾਰਟੀ ਵਰਕਰਾਂ ਵੱਲੋਂ ਲੱਡੂ ਵੰਡੇ ਗਏ। ਇਸ ਮੌਕੇ ਪਾਰਟੀ ਵਰਕਰਾਂ ਨੇ ਕਿਹਾ ਕਿ ਹਲਕਾ ਸੰਗਰੂਰ ਦੇ ਵੋਟਰਾਂ ਦੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਪਾਰਟੀ ਹਮੇਸ਼ਾ ਰਿਣੀ ਰਹੇਗੀ। ਇਸ ਮੌਕੇ ਜ਼ਿਲ੍ਹਾ ਜਰਨਲ ਸਕੱਤਰ, ਭੁਪਿੰਦਰ ਸਿੰਘ ਫਤਹਿਪੁਰ, ਹਰਪ੍ਰੀਤ ਸਿੰਘ ਚੰਚਲ, ਬਹਾਲ ਸਿੰਘ ਬੈਣਾ ਬੁਲੰਦ, ਪ੍ਰੀਤਮ ਸਿੰਘ ਮਾਨਗੜ੍ਹ, ਰਘਵੀਰ ਸਿੰਘ ਭੱਦਲਥੂਹਾ, ਮੱਲ ਸਿੰਘ, ਨਾਜ਼ਰ ਸਿੰਘ ਟਿੱਬੀ ਹਾਜ਼ਰ ਸਨ।



Source link