ਰੂਸ ਤੋਂ ਤੇਲ ਖ਼ਰੀਦਣ ਲਈ ਗੋਟਾਬਾਯਾ ਵੱਲੋਂ ਪੂਤਿਨ ਨਾਲ ਗੱਲਬਾਤ

ਰੂਸ ਤੋਂ ਤੇਲ ਖ਼ਰੀਦਣ ਲਈ ਗੋਟਾਬਾਯਾ ਵੱਲੋਂ ਪੂਤਿਨ ਨਾਲ ਗੱਲਬਾਤ


ਕੋਲੰਬੋ, 29 ਜੂਨ

ਸ੍ਰੀਲੰਕਾ ਦੇ ਰਾਸ਼ਟਰਪਤੀ ਗੋਟਾਬਾਯਾ ਰਾਜਪਕਸਾ ਨੇ ਰੂਸ ਤੋਂ ਤੇਲ ਖ਼ਰੀਦਣ ਲਈ ਆਪਣੇ ਰੂਸੀ ਹਮਰੁਤਬਾ ਵਲਾਦੀਮੀਰ ਪੂਤਿਨ ਨਾਲ ਫੋਨ ‘ਤੇ ਗੱਲਬਾਤ ਕੀਤੀ। ਇਕ ਮੰਤਰੀ ਨੇ ਕਿਹਾ ਕਿ ਗੋਟਾਬਾਯਾ ਛੇਤੀ ਹੀ ਖਾੜੀ ਮੁਲਕ ਸੰਯੁਕਤ ਅਰਬ ਅਮੀਰਾਤ ਦਾ ਦੌਰਾ ਵੀ ਕਰ ਸਕਦੇ ਹਨ। ਸੋਮਵਾਰ ਨੂੰ ਸ੍ਰੀਲੰਕਾ ਸਰਕਾਰ ਨੇ ਐਲਾਨ ਕੀਤਾ ਹੈ ਕਿ 10 ਜੁਲਾਈ ਦੀ ਅੱਧੀ ਰਾਤ ਤੱਕ ਸਿਰਫ਼ ਲੋੜੀਂਦੀਆਂ ਸੇਵਾਵਾਂ ਹੀ ਜਾਰੀ ਰਹਿਣਗੀਆਂ ਅਤੇ ਬਾਕੀ ਦੇ ਕੰਮ ਆਰਜ਼ੀ ਤੌਰ ‘ਤੇ ਮੁਅੱਤਲ ਕੀਤੇ ਜਾਂਦੇ ਹਨ ਕਿਉਂਕਿ ਮੁਲਕ ਨੂੰ ਈਂਧਣ ਦੀ ਕਮੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਬਿਜਲੀ ਤੇ ਊਰਜਾ ਰਾਜ ਮੰਤਰੀ ਮਹਿੰਦਾਨੰਦ ਅਲੂਥਗਮਾਗੇ ਦੇ ਹਵਾਲੇ ਨਾਲ ਇਕ ਨਿਊਜ਼ ਪੋਰਟਲ ਨੇ ਕਿਹਾ ਕਿ ਰਾਸ਼ਟਰਪਤੀ ਗੋਟਾਬਾਯਾ ਨੇ ਰੂਸੀ ਰਾਸ਼ਟਰਪਤੀ ਨਾਲ ਰੂਸ ਤੋਂ ਈਂਧਣ ਖ਼ਰੀਦਣ ਬਾਰੇ ਗੱਲਬਾਤ ਕੀਤੀ। ਈਂਧਣ ਖ਼ਰੀਦਣ ਲਈ ਉਨ੍ਹਾਂ ਦੇ ਯੂਏਈ ਦੇ ਦੌਰੇ ‘ਤੇ ਵੀ ਜਾਣ ਦੀ ਯੋਜਨਾ ਹੈ। ਰਾਜਪਕਸਾ ਨੇ ਸੋਮਵਾਰ ਨੂੰ ਸ੍ਰੀਲੰਕਾ ‘ਚ ਰੂਸੀ ਸਫ਼ੀਰ ਯੂਰੀ ਮੈਤਰੇਈ ਨਾਲ ਦੇਸ਼ ਦੇ ਆਰਥਿਕ ਸੰਕਟ ਬਾਰੇ ਗੱਲਬਾਤ ਕੀਤੀ ਸੀ। ਸ੍ਰੀਲੰਕਾ ਦੇ ਬਿਜਲੀ ਤੇ ਊਰਜਾ ਮੰਤਰੀ ਕੰਚਨਾ ਵਿਜੈਸ਼ੇਖਰਾ ਈਂਧਣ ਸਪਲਾਈ ਦੇ ਸਮਝੌਤੇ ਲਈ ਸੋਮਵਾਰ ਨੂੰ ਕਤਰ ਗਏ ਹਨ। -ਪੀਟੀਆਈ



Source link