ਉਦੈਪੁਰ ਦਰਜ਼ੀ ਹੱਤਿਆ ਮਾਮਲੇ ’ਚ ਏਟੀਐੱਸ ਤੇ ਐੱਨਆਈਏ ਆਹਮੋ-ਸਾਹਮਣੇ: ਦੋਵਾਂ ਨੇ ਇਕ-ਦੂਜੇ ਦੇ ਦਾਅਵੇ ਨਕਾਰੇ

ਉਦੈਪੁਰ ਦਰਜ਼ੀ ਹੱਤਿਆ ਮਾਮਲੇ ’ਚ ਏਟੀਐੱਸ ਤੇ ਐੱਨਆਈਏ ਆਹਮੋ-ਸਾਹਮਣੇ: ਦੋਵਾਂ ਨੇ ਇਕ-ਦੂਜੇ ਦੇ ਦਾਅਵੇ ਨਕਾਰੇ


ਜੈਪੁਰ, 2 ਜੁਲਾਈ

ਰਾਜਸਥਾਨ ਦੇ ਅਤਿਵਾਦ ਵਿਰੋਧੀ ਦਸਤੇ (ਏਟੀਐੱਸ) ਨੇ ਕੌਮੀ ਜਾਂਚ ਏਜੰਸੀ (ਐੱਨਆਈਏ) ਦੇ ਉਸ ਦਾਅਵੇ ਦਾ ਵਿਰੋਧ ਕੀਤਾ ਹੈ ਕਿ ਉਦੈਪੁਰ ਵਿੱਚ ਕਨ੍ਹਈਆ ਲਾਲ ਦੀ ਹੱਤਿਆ ਵਿੱਚ ਅਤਿਵਾਦੀ ਸੰਗਠਨਾਂ ਦੀ ਕੋਈ ਭੂਮਿਕਾ ਨਹੀਂ ਸੀ। ਐੱਨਆਈਏ ਦੇ ਦਾਅਵਿਆਂ ‘ਤੇ ਸਵਾਲ ਉਠਾਉਂਦੇ ਹੋਏ ਰਾਜ ਦੀ ਏਜੰਸੀ ਨੇ ਸ਼ੁੱਕਰਵਾਰ ਦੇਰ ਰਾਤ ਕਿਹਾ ਕਿ ਜਾਂਚ ਅਜੇ ਸ਼ੁਰੂਆਤੀ ਪੜਾਅ ‘ਤੇ ਹੈ। ਜ਼ਿਕਰਯੋਗ ਹੈ ਕਿ ਸੂਬਾ ਸਰਕਾਰ ਨੇ ਸ਼ੁੱਕਰਵਾਰ ਸ਼ਾਮ ਉਦੈਪੁਰ ਦੇ ਐਡੀਸ਼ਨਲ ਐੱਸਪੀ ਅਸ਼ੋਕ ਕੁਮਾਰ ਮੀਨਾ ਨੂੰ ਮੁਅੱਤਲ ਕਰ ਦਿੱਤਾ ਸੀ। ਇਸ ਤੋਂ ਪਹਿਲਾਂ ਐੱਸਐੱਚਓ ਅਤੇ ਐੱਸਆਈ ਨੂੰ ਵੀ ਮੁਅੱਤਲ ਕੀਤਾ ਗਿਆ ਸੀ। ਇਸ ਦੌਰਾਨ ਏਟੀਐੱਸ ਸੂਤਰਾਂ ਨੇ ਦੱਸਿਆ ਕਿ ਮੁਲਜ਼ਮ ਦੋ ਪਾਕਿਸਤਾਨੀ ਨਾਗਰਿਕਾਂ ਦੇ ਸੰਪਰਕ ਵਿੱਚ ਸਨ।



Source link