ਵਾਸ਼ਿੰਗਟਨ, 4 ਜੁਲਾਈ
ਭਾਰਤੀ ਹਥਿਆਰਬੰਦ ਬਲਾਂ ਦੀ ਅਹਿਮੀਅਤ ਨੂੰ ਸਵੀਕਾਰ ਕਰਦਿਆਂ ਭਾਰਤੀ ਅੰਬੈਸੀ ਵੱਲੋਂ ਅਮਰੀਕਾ ‘ਚ ਰਹਿ ਰਹੇ ਸਾਬਕਾ ਫ਼ੌਜੀਆਂ ਦੇ ਸਨਮਾਨ ਲਈ ‘ਵਰਿਸ਼ਠ ਯੋਧਾ’ ਪ੍ਰੋਗਰਾਮ ਕਰਵਾਇਆ ਗਿਆ। ਵੱਖ ਵੱਖ ਜੰਗਾਂ ਲੜਨ ਵਾਲੇ ਕੁਝ ਸਾਬਕਾ ਫੌਜੀਆਂ ਤੇ ਪਰਿਵਾਰਕ ਮੈਂਬਰਾਂ ਸਣੇ 140 ਤੋਂ ਵੱਧ ਲੋਕ ਇਸ ਪ੍ਰੋਗਰਾਮ ਵਿੱਚ ਸ਼ਾਮਲ ਹੋਏ। ਅਮਰੀਕਾ ਵਿਚ ਭਾਰਤ ਦੇ ਰਾਜਦੂਤ ਤਰਨਜੀਤ ਸਿੰਘ ਸੰਧੂ ਨੇ ਕਿਹਾ, ”ਭਾਰਤ ਆਪਣੇ ਫੌਜੀਆਂ ਦੀ ਸਾਂਭ ਸੰਭਾਲ ਲਈ ਵਚਨਬੱਧ ਹੈ। ਕੋਈ ਵੀ ਮਾਨਤਾ ਤੇ ਪੁਰਸਕਾਰ ਤੁਹਾਡੇ ਵੱਲੋਂ ਪਾਏ ਯੋਗਦਾਨ ਨਾਲ ਨਿਆਂ ਨਹੀਂ ਕਰ ਸਕਦਾ। ਅੱਜ ਦਾ ਪ੍ਰੋਗਰਾਮ ਤੁਹਾਡੇ ਪ੍ਰਤੀ ਸਾਡੇ ਵੱਲੋਂ ਸਨਮਾਨ ਤੇ ਧੰਨਵਾਦ ਜ਼ਾਹਿਰ ਕਰਨ ਦਾ ਛੋਟਾ ਜਿਹਾ ਤਰੀਕਾ ਹੈ।” ਸੰਧੂ ਨੇ ਕਿਹਾ ਕਿ ਉਹ ਆਪਣੇ ਸਾਬਕਾ ਫੌਜੀਆਂ ਦੀ ਠੀਕੇ ਉਸੇ ਤਰ੍ਹਾਂ ਸੰਭਾਲ ਕਰਨ ਲਈ ਵਚਨਬੱਧ ਹਨ, ਜਿਵੇਂ ਉਨ੍ਹਾਂ ਸਾਡੇੇ ਦੇਸ਼ ਦੀ ਸੁਰੱਖਿਆ ਦਾ ਖਿਆਲ ਰੱਖਿਆ ਹੈ।” -ਪੀਟੀਆਈ