ਅਮਰੀਕੀ ਆਜ਼ਾਦੀ ਦਿਵਸ ਪਰੇਡ ਮੌਕੇ ਸ਼ਿਕਾਗੋ ’ਚ ਗੋਲੀਬਾਰੀ ਕਾਰਨ 6 ਵਿਅਕਤੀਆਂ ਦੀ ਮੌਤ ਤੇ 30 ਜ਼ਖ਼ਮੀ, ਪੁਲੀਸ ਨੇ ਮਸ਼ਕੂਕ ਨੂੰ ਕਾਬੂ ਕੀਤਾ

ਅਮਰੀਕੀ ਆਜ਼ਾਦੀ ਦਿਵਸ ਪਰੇਡ ਮੌਕੇ ਸ਼ਿਕਾਗੋ ’ਚ ਗੋਲੀਬਾਰੀ ਕਾਰਨ 6 ਵਿਅਕਤੀਆਂ ਦੀ ਮੌਤ ਤੇ 30 ਜ਼ਖ਼ਮੀ, ਪੁਲੀਸ ਨੇ ਮਸ਼ਕੂਕ ਨੂੰ ਕਾਬੂ ਕੀਤਾ


ਹਾਈਲੈਂਡ ਪਾਰਕ (ਅਮਰੀਕਾ), 5 ਜੁਲਾਈ

ਅਮਰੀਕੀ ਸ਼ਹਿਰ ਸ਼ਿਕਾਗੋ ਦੇ ਹਾਈਲੈਂਡ ਪਾਰਕ ਨੇੜੇ ਸੋਮਵਾਰ ਨੂੰ ਸੁਤੰਤਰਤਾ ਦਿਵਸ ਦੀ ਪਰੇਡ ਦੌਰਾਨ ਗੋਲੀਬਾਰੀ ਵਿੱਚ ਘੱਟੋ-ਘੱਟ ਛੇ ਵਿਅਕਤੀਆਂ ਦੀ ਮੌਤ ਹੋ ਗਈ ਅਤੇ 30 ਹੋਰ ਜ਼ਖ਼ਮੀ ਹੋ ਗਏ। ਪੁਲੀਸ ਨੇ ਗੋਲੀਬਾਰੀ ਵਿਚ ਸ਼ਾਮਲ 22 ਸਾਲਾ ਮਸ਼ਕੂਕ ਨੂੰ ਹਿਰਾਸਤ ਵਿਚ ਲੈ ਲਿਆ ਹੈ। ਹਾਈਲੈਂਡ ਪਾਰਕ ਦੇ ਪੁਲੀਸ ਮੁਖੀ ਜੋਗਮੈਨ ਨੇ ਪਹਿਲਾਂ ਰਿਪੋਰਟ ਕੀਤੀ ਸੀ ਕਿ ਮਸ਼ਕੂਕ ਦੀ ਪਛਾਣ ਈ. ਕ੍ਰਿਮੋ ਵਜੋਂ ਕੀਤੀ ਗਈ ਸੀ। ਉਸ ਕੋਲ ਹਥਿਆਰ ਸਨ ਅਤੇ ਇਹ ਹਰ ਕਿਸੇ ਦੀ ਸੁਰੱਖਿਆ ਲਈ ਵੱਡਾ ਖ਼ਤਰਾ ਸੀ। ਹਾਲਾਂਕਿ ਪੁਲੀਸ ਨੇ ਮਸ਼ਕੂਕ ਦੇ ਹਮਲਾਵਰ ਹੋਣ ਦੀ ਪੁਸ਼ਟੀ ਨਹੀਂ ਕੀਤੀ ਹੈ। ਪੁਲੀਸ ਨੇ ਸੋਮਵਾਰ ਸ਼ਾਮ ਨੂੰ ਉਸ ਨੂੰ ਫੜ ਲਿਆ। ਪੁਲੀਸ ਨੇ ਦੱਸਿਆ ਕਿ ਹਮਲਾਵਰ ਨੇ ਸ਼ਿਕਾਗੋ ਦੇ ਡਾਊਨਟਾਊਨ ਵਿੱਚ ਹਾਈਲੈਂਡ ਪਾਰਕ ਨੇੜੇ ਸੁਤੰਤਰਤਾ ਦਿਵਸ ਦੀ ਪਰੇਡ ਦੌਰਾਨ ਇਮਾਰਤ ਦੀ ਛੱਤ ਤੋਂ ਗੋਲੀਬਾਰੀ ਕੀਤੀ।



Source link