ਜੰਮੂ, 6 ਜੁਲਾਈ
ਦੱਖਣੀ ਕਸ਼ਮੀਰ ਸਥਿਤ ਅਮਰਨਾਥ ਗੁਫਾ ਦੇ ਦਰਸ਼ਨਾਂ ਲਈ 5,982 ਯਾਤਰੀਆਂ ਦਾ ਅੱਠਵਾਂ ਜਥਾ ਭਗਵਤੀ ਨਗਰ ਬੇਸ ਕੈਂਪ ਤੋਂ ਅੱਜ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਰਵਾਨਾ ਹੋ ਗਿਆ। ਇਹ ਜਾਣਕਾਰੀ ਅਧਿਕਾਰੀਆਂ ਨੇ ਦਿੱਤੀ। ਅਧਿਕਾਰੀਆਂ ਵੱਲੋਂ ਖਰਾਬ ਮੌਸਮ ਕਾਰਨ ਯਾਤਰਾ ਮੁਲਤਵੀ ਕਰਨ ਦੇ ਆਪਣੇ ਫ਼ੈਸਲੇ ਦੀ ਸਮੀਖਿਆ ਕੀਤੇ ਜਾਣ ਮਗਰੋਂ ਕੁੱਲ 5,982 ਯਾਤਰੀਆਂ ਦੇ ਦੋ ਵੱਖ ਵੱਖ ਜਥੇ ਕਾਫਲਿਆਂ ਦੇ ਰੂਪ ਰਵਾਨਾ ਹੋਏ। ਇਹ ਯਾਤਰੀ ਤੈਅ ਸਮੇਂ ਤੋਂ ਲੱਗਪਗ 6 ਘੰਟੇ ਦੇਰੀ ਨਾਲ ਰਵਾਨਾ ਹੋਏ। ਅਧਿਕਾਰੀਆਂ ਮੁਤਾਬਕ 131 ਵਾਹਨਾਂ ਵਿੱਚ 3,363 ਯਾਤਰੀ ਨੁਨਵਾਨ-ਪਹਿਲਗਾਮ ਬੇਸ ਕੈਂਪ ਲਈ ਸਵੇਰੇ 9.50 ਵਜੇ ਜਦਕਿ 78 ਵਾਹਨਾਂ ਵਿੱਚ 2,619 ਯਾਤਰੀ ਸਵੇਰੇ ਲੱਗਪਗ 10.30 ਵਜੇ ਬਾਲਟਾਲ ਬੇਸ ਕੈਂਪ ਲਈ ਰਵਾਨਾ ਹੋਏ। ਅਮਰਨਾਥ ਗੁਫਾ ਦੀ ਇਹ ਯਾਤਰਾ 30 ਜੂਨ ਤੋਂ ਸ਼ੁਰੂ ਹੋਈ ਸੀ ਅਤੇ 11 ਅਗਸਤ ਨੂੰ ਸਮਾਪਤ ਹੋਵੇਗੀ। -ਪੀਟੀਆਈ