ਉਦੈਪੁਰ: ਦਰਜੀ ਦੀ ਹੱਤਿਆ ਦੇ ਸਬੰਧ ਵਿੱਚ ਸੱਤਵਾਂ ਵਿਅਕਤੀ ਗ੍ਰਿਫ਼ਤਾਰ

ਉਦੈਪੁਰ: ਦਰਜੀ ਦੀ ਹੱਤਿਆ ਦੇ ਸਬੰਧ ਵਿੱਚ ਸੱਤਵਾਂ ਵਿਅਕਤੀ ਗ੍ਰਿਫ਼ਤਾਰ
ਉਦੈਪੁਰ: ਦਰਜੀ ਦੀ ਹੱਤਿਆ ਦੇ ਸਬੰਧ ਵਿੱਚ ਸੱਤਵਾਂ ਵਿਅਕਤੀ ਗ੍ਰਿਫ਼ਤਾਰ


ਨਵੀਂ ਦਿੱਲੀ, 10 ਜੁਲਾਈ

ਰਾਜਸਥਾਨ ਦੇ ਉਦੈਪੁਰ ਸ਼ਹਿਰ ਵਿੱਚ ਬੀਤੇ ਮਹੀਨੇ ਦਰਜੀ ਕੱਨ੍ਹਈਆ ਲਾਲ ਦੀ ਹੱਤਿਆ ਦੇ ਸਬੰਧ ਵਿੱਚ ਕੌਮੀ ਜਾਂਚ ਏਜੰਸੀ (ਐੱਨਆਈਏ) ਨੇ ਸੱਤਵੇਂ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ ਜਿਸ ਦੀ ਪਛਾਣ ਫਰਹਾਦ ਮੁਹੰਮਦ ਸ਼ੇਖ ਵਜੋਂ ਹੋਈ ਹੈ। ਐੱਨਆਈਏ ਦੇ ਬੁਲਾਰੇ ਨੇ ਦੱਸਿਆ ਕਿ ਸ਼ੇਖ ਉਰਫ ‘ਬਬਲਾ’ ਨੂੰ ਬੀਤੀ ਰਾਤ ਗ੍ਰਿਫ਼ਤਾਰ ਕੀਤਾ ਗਿਆ ਹੈ। ਉਹ ਕੱਨ੍ਹਈਆ ਲਾਲ ਹੱਤਿਆ ਕੇਸ ਦੇ ਮੁੱਖ ਮੁਲਜ਼ਮ ਰਿਆਜ਼ ਅਖਤਰੀ ਦਾ ਕਰੀਬੀ ਸਹਿਯੋਗੀ ਹੈ। ਉਸ ਨੇ ਕਨ੍ਹੱਈਆ ਲਾਲ ਦੀ ਹੱਤਿਆ ਸਬੰਧੀ ਰਚੀ ਗਈ ਸਾਜ਼ਿਸ਼ ਵਿੱਚ ਵੱਡੀ ਭੂਮਿਕਾ ਨਿਭਾਈ ਸੀ। ਕਾਬਿਲੇਗੌਰ ਹੈ ਕਿ ਦਰਜੀ ਕੱਨ੍ਹਈਆ ਲਾਲ ਦੀ ਹੱਤਿਆ ਉਸ ਦੀ ਹੀ ਦੁਕਾਨ ਵਿੱਚ 28 ਜੂਨ ਨੂੰ ਕੀਤੀ ਗਈ ਸੀ। ਰਿਆਜ਼ ਅਖਤਰੀ ਨੇ ਉਸ ‘ਤੇ ਚਾਕੂ ਨਾਲ ਹਮਲਾ ਕੀਤਾ ਸੀ। ਇਸ ਹੱਤਿਆ ਦੀ ਵੀਡੀਓ ਗਾਊਸ ਮੁਹੰਮਦ ਨੇ ਆਪਣੇ ਮੋਬਾਈਲ ਫੋਨ ‘ਤੇ ਬਣਾਈ ਸੀ ਤੇ ਬਾਅਦ ਵਿੱਚ ਵੀਡੀਓ ਨੂੰ ਸੋਸ਼ਲ ਮੀਡੀਆ ‘ਤੇ ਪੋਸਟ ਕਰ ਦਿੱਤਾ ਗਿਆ ਸੀ। ਇਸ ਮਗਰੋਂਂ ਸੁਨੇਹਾ ਦਿੱਤਾ ਗਿਆ ਕਿ ਇਸਲਾਮ ਦੀ ਤੌਹੀਨ ਕਰਨ ਦੇ ਜੁਰਮ ਵਿੱਚ ਕੱਨ੍ਹਈਆ ਲਾਲ ਦੀ ਹੱਤਿਆ ਕੀਤੀ ਗਈ ਹੈ। ਪੁਲੀਸ ਨੇ ਰਿਆਜ਼ ਅਖਤਰੀ ਤੇ ਗਾਊਸ ਮੁਹੰਮਦ ਨੂੰ ਹੱਤਿਆ ਦੀ ਘਟਨਾ ਮਗਰੋਂ ਕੁਝ ਘੰਟਿਆਂ ਵਿੱਚ ਹੀ ਗ੍ਰਿਫ਼ਤਾਰ ਕਰ ਲਿਆ ਸੀ। ਇਸ ਮਗਰੋਂ ਚਾਰ ਹੋਰ ਵਿਅਕਤੀਆਂ ਦੀ ਗ੍ਰਿਫ਼ਤਾਰੀ ਹੋਈ ਸੀ। -ਪੀਟੀਆਈ



Source link