ਕੈਨੇਡਾ ਵਿੱਚ ਮੰਕੀਪੌਕਸ ਦੇ 477 ਕੇਸਾਂ ਦੀ ਪੁਸ਼ਟੀ

ਕੈਨੇਡਾ ਵਿੱਚ ਮੰਕੀਪੌਕਸ ਦੇ 477 ਕੇਸਾਂ ਦੀ ਪੁਸ਼ਟੀ


ਓਟਾਵਾ, 14 ਜੁਲਾਈ

ਕੈਨੇਡਾ ਦੀ ਪਬਲਿਕ ਹੈਲਥ ਏਜੰਸੀ (ਪੀਐੱਚਏਸੀ) ਨੇ ਅੱਜ ਇੱਥੇ ਦੇਸ਼ ਵਿੱਚ ਮੰਕੀਪੌਕਸ ਦੇ ਕੁੱਲ 477 ਕੇਸਾਂ ਦੀ ਪੁਸ਼ਟੀ ਕੀਤੀ ਹੈ। ਸਿਨਹੂਆ ਨਿਊਜ਼ ਏਜੰਸੀ ਅਨੁਸਾਰ ਪੀਐੱਚਏਸੀ ਨੇ ਕਿਊਬਕ ਤੋਂ 284 ਕੇਸਾਂ, ਓਂਟਾਰੀਓ ਤੋਂ 156 ਕੇਸਾਂ, ਬ੍ਰਿਟਿਸ਼ ਕੋਲੰਬੀਆ ਤੋਂ 29 ਅਤੇ ਅਲਬਰਟਾ ਤੋਂ ਅੱਠ ਕੇਸਾਂ ਦੀ ਜਾਣਕਾਰੀ ਸਾਂਝੀ ਕੀਤੀ ਹੈ। ਪੀਐੱਚਏਸੀ ਨੇ ਕਿਹਾ ਕਿ ਨੈਸ਼ਨਲ ਮਾਈਕਰੋਬਾਇਓਲੋਜੀ ਲੈਬੋਰਟਰੀ ਤੋਂ ਵੱਖ ਵੱਖ ਸੂਬਿਆਂ ਦੇ ਪੀੜਤ ਵਿਅਕਤੀਆਂ ਦੀ ਟੈਸਟ ਰਿਪੋਰਟ ਆਉਣ ਮਗਰੋਂ ਕੇਸਾਂ ਦੀ ਗਿਣਤੀ ਵਧ ਸਕਦੀ ਹੈ। ਨੈਸ਼ਨਲ ਮਾਈਕਰੋਬਾਇਓਲੋਜੀ ਲੈਬੋਰਟਰੀ ਮੰਕੀਪੌਕਸ ਵਾਇਰਸ ਨਾਲ ਸਬੰਧਤ ਕੇਸਾਂ ਦੀ ਜਾਂਚ ਕਰ ਰਹੀ ਹੈ। ਵਿਸ਼ਵ ਸਿਹਤ ਸੰਗਠਨ ਅਨੁਸਾਰ ਮੰਕੀਪੌਕਸ ਵਾਇਰਸ ਓਰਥੋਪੌਕਸਵਾਇਰਸ ਪਰਿਵਾਰ ਨਾਲ ਸਬੰਧ ਰੱਖਦਾ ਹੈ। -ਆਈਏਐੱਨਐੱਸ



Source link