ਫ਼ਾਜ਼ਿਲਕਾ: ਕਬੂਲਸ਼ਾਹ ਖੁੱਬਣ ਦੇ ਨੇੜੇ ਸਰਹੰਦ ਫੀਡਰ ’ਚ ਪਾੜ, ਪਿੰਡ ਅਤੇ ਖੇਤਾਂ ’ਚ ਭਰਿਆ ਪਾਣੀ

ਫ਼ਾਜ਼ਿਲਕਾ: ਕਬੂਲਸ਼ਾਹ ਖੁੱਬਣ ਦੇ ਨੇੜੇ ਸਰਹੰਦ ਫੀਡਰ ’ਚ ਪਾੜ, ਪਿੰਡ ਅਤੇ ਖੇਤਾਂ ’ਚ ਭਰਿਆ ਪਾਣੀ


ਪਰਮਜੀਤ ਸਿੰਘ

ਫਾਜ਼ਿਲਕਾ, 16 ਜੁਲਾਈ

ਇਸ ਜ਼ਿਲ੍ਹੇ ਦੇ ਪਿੰਡ ਕਬੂਲਸ਼ਾਹ ਖੁੱਬਣ ਦੇ ਨੇੜੇ ਲੰਘਦੀ ਸਰਹੰਦ ਫੀਡਰ ਨਹਿਰ ‘ਚ ਅੱਜ 40 ਤੋਂ 50 ਫੁੱਟ ਦਾ ਪਾੜ ਪੈਣ ਕਾਰਨ ਪਿੰਡ ਦੇ ਆਲੇ ਦੁਆਲੇ ਅਤੇ ਖੇਤਾਂ ‘ਚ ਪਾਣੀ ਭਰ ਗਿਆ, ਜਿਸ ‘ਤੇ ਵੱਡੀ ਗਿਣਤੀ ‘ਚ ਕਿਸਾਨਾਂ ਅਤੇ ਪਿੰਡਾਂ ਦੇ ਵਾਸੀਆਂ ਵੱਲੋਂ ਨਹਿਰ ਨੂੰ ਬੰਨ੍ਹਣ ਦਾ ਕੰਮ ਕੀਤਾ ਜਾ ਰਿਹਾ ਹੈ ਅਤੇ ਇਸ ਦੀ ਸੂਚਨਾ ਨਹਿਰੀ ਵਿਭਾਗ ਨੂੰ ਦੇ ਦਿੱਤੀ ਗਈ। ਨਹਿਰ ਦੇ ਟੁੱਟਣ ਦਾ ਪਤਾ ਲੱਗਣ ‘ਤੇ ਨਹਿਰੀ ਵਿਭਾਗ ਅਤੇ ਹੋਰ ਅਧਿਕਾਰੀ ਮੌਕੇ ‘ਤੇ ਪਹੁੰਚੇ। ਅਧਿਕਾਰੀਆਂ ਨੇ ਦੱਸਿਆ ਕਿ ਨਹਿਰ ਵਿਚ ਪਏ ਪਾੜ ਨੂੰ ਭਰਨ ਦਾ ਕੰਮ ਕੀਤਾ ਜਾ ਰਿਹਾ ਹੈ ਅਤੇ ਪਿੰਡ ਵਾਸੀਆਂ ਨੂੰ ਪੂਰੀਆਂ ਸੁਵਿਧਾਵਾਂ ਮੁਹੱਇਆ ਕਰਵਾਈਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਜੋ ਫਸਲਾਂ ਦਾ ਨੁਕਸਾਨ ਹੋਇਆ ਹੈ ਉਸ ਸਬੰਧੀ ਗਿਰਦਾਵਰੀ ਕਰਵਾਕੇ ਬਣਦਾ ਮੁਆਵਜ਼ਾ ਸਰਕਾਰ ਤੋਂ ਦੁਆਇਆ ਜਾਵੇਗਾ।



Source link