ਯੂਰੋਪ ਵਿੱਚ ਕਰੋਨਾ ਕੇਸਾਂ ਦੀ ਗਿਣਤੀ ਤਿੰਨ ਗੁਣਾ ਵਧੀ: ਡਬਲਿਊਐਚਓ

ਯੂਰੋਪ ਵਿੱਚ ਕਰੋਨਾ ਕੇਸਾਂ ਦੀ ਗਿਣਤੀ ਤਿੰਨ ਗੁਣਾ ਵਧੀ: ਡਬਲਿਊਐਚਓ


ਲੰਡਨ, 19 ਜੁਲਾਈ

ਯੂਰੋਪ ਵਿੱਚ ਬੀਤੇ ਛੇ ਹਫ਼ਤਿਆਂ ਵਿੱਚ ਕਰੋਨਾ ਕੇਸਾਂ ਦੀ ਗਿਣਤੀ ਤਿੰਨ ਗੁਣਾ ਵਧ ਗਈ ਹੈ ਜੋ ਵਿਸ਼ਵ ਦੇ ਕੁਲ ਕੇਸਾਂ ਦੀ ਲਗਪਗ ਅੱਧੀ ਹੈ। ਇਹ ਦਾਅਵਾ ਵਿਸ਼ਵ ਸਿਹਤ ਸੰਗਠਨ (ਡਬਲਿਊਐਚਓ) ਨੇ ਮੰਗਲਵਾਰ ਨੂੰ ਕੀਤਾ। ਇਸ ਦੇ ਨਾਲ ਹੀ ਹਸਪਤਾਲ ਵਿੱਚ ਦਾਖਲ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ ਵੀ ਦੁੱਗਣੀ ਹੋ ਗਈ ਹੈ। ਡਬਲਿਊਐਚਓ ਦੇ ਯੂਰਪੀ ਡਾਇਰੈਕਟਰ ਡਾ. ਹੰਸ ਕਲੱਜ ਨੇ ਕੋਵਿਡ-19 ਨੂੰ ਖਤਰਨਾਕ ਤੇ ਜਾਨਲੇਵਾ ਗਰਦਾਨਦਿਆਂ ਲੋਕਾਂ ਨੂੰ ਸੁਚੇਤ ਰਹਿਣ ਤੇ ਕਰੋਨਾ ਪਾਬੰਦੀਆਂ ਦੀ ਪਾਲਣਾ ਕਰਨ ਲਈ ਕਿਹਾ ਹੈ। –ਏਪੀSource link