ਰਨਿਲ ਵਿਕਰਮਸਿੰਘੇ ਚੁਣੇ ਸ੍ਰੀਲੰਕਾ ਦੇ ਨਵੇਂ ਰਾਸ਼ਟਰਪਤੀ

ਰਨਿਲ ਵਿਕਰਮਸਿੰਘੇ ਚੁਣੇ ਸ੍ਰੀਲੰਕਾ ਦੇ ਨਵੇਂ ਰਾਸ਼ਟਰਪਤੀ


ਕੋਲੰਬੋ, 20 ਜੁਲਾਈ

ਰਾਨਿਲ ਵਿਕਰਮਸਿੰਘੇ ਨੂੰ ਸੰਸਦ ਨੇ ਸ੍ਰੀਲੰਕਾ ਦਾ ਨਵਾਂ ਰਾਸ਼ਟਰਪਤੀ ਚੁਣ ਲਿਆ। ਇਸ ਤੋਂ ਪਹਿਲਾਂ ਸ੍ਰੀਲੰਕਾ ਵਿੱਚ ਨਵੇਂ ਰਾਸ਼ਟਰਪਤੀ ਦੀ ਚੋਣ ਲਈ ਅੱਜ ਸਵੇਰੇ 10 ਵਜੇ ਵੋਟਿੰਗ ਸ਼ੁਰੂ ਹੋਈ। ਰਾਸ਼ਟਰਪਤੀ ਅਹੁਦੇ ਲਈ ਮੁਕਾਬਲਾ ਤਿੰਨ ਉਮੀਦਵਾਰਾਂ ਵਿਚਕਾਰ ਸੀ। ਸਖ਼ਤ ਸੁਰੱਖਿਆ ਪ੍ਰਬੰਧਾਂ ਵਿਚਕਾਰ ਗੁਪਤ ਮਤਦਾਨ ਰਾਹੀਂ ਰਾਸ਼ਟਰਪਤੀ ਦੀ ਚੋਣ ਕੀਤੀ ਗਈ। ਕਾਰਜਕਾਰੀ ਰਾਸ਼ਟਰਪਤੀ ਰਾਨਿਲ ਵਿਕਰਮਸਿੰਘੇ, ਡਲਾਸ ਅਲਹਾਪੇਰੂਮਾ ਅਤੇ ਖੱਬੇ ਪੱਖੀ ਜਨਤਾ ਵਿਮੁਕਤੀ ਪੇਰਾਮੁਨਾ (ਜੇਵੀਪੀ) ਦੇ ਨੇਤਾ ਅਨੁਰਾ ਕੁਮਾਰਾ ਦਿਸਾਨਾਯਕੇ ਵਿਚਾਲੇ ਮੁਕਾਬਲਾ ਸੀ। 225 ਮੈਂਬਰੀ ਸੰਸਦ ‘ਚ ਛੇ ਵਾਰ ਦੇ ਪ੍ਰਧਾਨ ਮੰਤਰੀ ਰਹੇ 73 ਸਾਲਾ ਰਨਿਲ ਨੂੰ 134 ਵੋਟਾਂ ਹਾਸਲ ਕੀਤੀਆਂ, ਜਦੋਂ ਕਿ ਉਨ੍ਹਾਂ ਦੇ ਨਜ਼ਦੀਕੀ ਵਿਰੋਧੀ ਅਲਾਹਾਪੇਰੂਮਾ ਨੂੰ 82 ਵੋਟਾਂ ਮਿਲੀਆਂ। ਖੱਬੇ ਪੱਖੀ ਦਿਸਨਾਯਕੇ ਨੂੰ ਸਿਰਫ਼ 3 ਵੋਟਾਂ ਪਈਆਂ।



Source link