ਰੋਂਦੀਆਂ ਸਾਰੀਆਂ ਵਿਆਹ ਪਿੱਛੋਂ: 4 ਸਾਲ ’ਚ 13 ਔਰਤਾਂ ਨਾਲ ਵਿਆਹ ਕਰਨ ਵਾਲਾ ਆਖ਼ਰ ਆ ਗਿਆ ਕਾਬੂ

ਰੋਂਦੀਆਂ ਸਾਰੀਆਂ ਵਿਆਹ ਪਿੱਛੋਂ: 4 ਸਾਲ ’ਚ 13 ਔਰਤਾਂ ਨਾਲ ਵਿਆਹ ਕਰਨ ਵਾਲਾ ਆਖ਼ਰ ਆ ਗਿਆ ਕਾਬੂ


ਹੈਦਰਾਬਾਦ, 21 ਜੁਲਾਈ

ਦੋ ਤੇਲਗੂ ਰਾਜਾਂ ਵਿੱਚ ਪਿਛਲੇ ਚਾਰ ਸਾਲਾਂ ਵਿੱਚ ਕਥਿਤ ਤੌਰ ‘ਤੇ 13 ਔਰਤਾਂ ਨਾਲ ਵਿਆਹ ਕਰਨ ਵਾਲੇ ਵਿਅਕਤੀ ਨੂੰ ਸਾਈਬਰਾਬਾਦ ਪੁਲੀਸ ਨੇ ਗ੍ਰਿਫ਼ਤਾਰ ਕੀਤਾ ਹੈ। ਅਡਾਪਾ ਸ਼ਿਵਸ਼ੰਕਰ ਬਾਬੂ ਕਥਿਤ ਤੌਰ ‘ਤੇ ਤਲਾਕਸ਼ੁਦਾ ਔਰਤਾਂ ਨਾਲ ਵਿਆਹ ਦਾ ਝਾਂਸਾ ਦੇ ਕੇ ਪੈਸੇ ਅਤੇ ਹੋਰ ਕੀਮਤੀ ਸਾਮਾਨ ਲੈ ਕੇ ਫਰਾਰ ਜਾਂਦਾ ਰਿਹਾ ਹੈ। ਆਂਧਰਾ ਪ੍ਰਦੇਸ਼ ਦੇ ਗੁੰਟੂਰ ਜ਼ਿਲੇ ਦਾ ਰਹਿਣ ਵਾਲਾ 35 ਸਾਲਾ ਮੁਲਜ਼ਮ ਅਮੀਰ ਔਰਤਾਂ ਨੂੰ ਨਿਸ਼ਾਨਾ ਬਣਾ ਰਿਹਾ ਸੀ ਜੋ ਤਲਾਕਸ਼ੁਦਾ ਸਨ ਅਤੇ ਵਿਆਹ ਦੀਆਂ ਸਾਈਟਾਂ ‘ਤੇ ਪਤੀ ਤਲਾਸ਼ ਕਰ ਰਹੀਆਂ ਸਨ। ਬਾਬੂ ਨੇ ਆਪਣੇ ਜਾਅਲੀ ਤਲਾਕ ਦੇ ਕਾਗਜ਼ ਤਿਆਰ ਕਰਕੇ ਅਤੇ ਔਰਤਾਂ ਨੂੰ ਨਵੀਂ ਵਧੀਆ ਜ਼ਿੰਦਗੀ ਦੇਣ ਦਾ ਵਾਅਦਾ ਕਰਕੇ ਉਨ੍ਹਾਂ ਨਾਲ ਧੋਖਾ ਕੀਤਾ। ਸਾਈਬਰਾਬਾਦ ਪੁਲੀਸ ਕਮਿਸ਼ਨਰੇਟ ਦੇ ਅਧੀਨ ਗਾਚੀਬੋਵਲੀ ਪੁਲੀਸ ਨੇ ਮੁਲਜ਼ਮ ਨੂੰ ਗ੍ਰਿਫਤਾਰ ਕੀਤਾ ਹੈ, ਜਿਸ ਦੇ ਖ਼ਿਲਾਫ਼ ਹੈਦਰਾਬਾਦ, ਰਚਾਕੋਂਡਾ, ਸੰਗਰੇਡੀ, ਗੁੰਟੂਰ, ਵਿਜੇਵਾੜਾ ਅਤੇ ਅਨੰਤਪੁਰ ਵਿੱਚ ਕੇਸ ਦਰਜ ਹਨ। ਇਹ ਗ੍ਰਿਫਤਾਰੀ ਹਫਤੇ ਬਾਅਦ ਹੋਈ ਜਦੋਂ ਪੀੜਤਾਂ ਵਿਚੋਂ ਇਕ ਨੇ ਰਾਮਚੰਦਰਪੁਰਮ ਥਾਣੇ ਵਿਚ ਸ਼ਿਕਾਇਤ ਦਰਜ ਕਰਵਾਈ ਕਿ ਸ਼ਿਵਸ਼ੰਕਰ ਬੱਬੂ ਨੇ ਉਸ ਤੋਂ 25 ਲੱਖ ਰੁਪਏ ਅਤੇ 7 ਲੱਖ ਰੁਪਏ ਦਾ ਸੋਨਾ ਲੈ ਲਿਆ ਸੀ ਅਤੇ ਉਹ ਵਾਪਸ ਨਹੀਂ ਕਰ ਰਿਹਾ।Source link