ਨਿਹਾਲ ਸਿੰਘ ਵਾਲਾ: ਕੈਨੇਡਾ ਦੇ ਬਰੈਂਪਟਨ ’ਚ ਪਿੰਡ ਖਾਈ ਦੀ ਮੁਟਿਆਰ ਨੇ ਖ਼ੁਦਕੁਸ਼ੀ ਕੀਤੀ

ਨਿਹਾਲ ਸਿੰਘ ਵਾਲਾ: ਕੈਨੇਡਾ ਦੇ ਬਰੈਂਪਟਨ ’ਚ ਪਿੰਡ ਖਾਈ ਦੀ ਮੁਟਿਆਰ ਨੇ ਖ਼ੁਦਕੁਸ਼ੀ ਕੀਤੀ


ਰਾਜਵਿੰਦਰ ਰੌਂਤਾ

ਨਿਹਾਲ ਸਿੰਘ ਵਾਲਾ, 23 ਜੁਲਾਈ

ਇਸ ਤਹਿਸੀਲ ਦੇ ਪਿੰਡ ਖਾਈ ਦੀ 28 ਸਾਲਾ ਜਸਪ੍ਰੀਤ ਕੌਰ ਨੇ ਕੈਨੇਡਾ ‘ਚ ਖ਼ੁਦਕੁਸ਼ੀ ਕਰ ਲਈ। ਉਹ ਵਿਆਹ ਕਰਵਾ ਕੇ ਬਰੈਂਪਟਨ ਗਈ ਸੀ। ਜਸਪ੍ਰੀਤ ਕੌਰ ਦੇ ਪਿਤਾ ਪਵਿੱਤਰ ਸਿੰਘ ਨੇ ਦੱਸਿਆ ਕਿ ਚਾਰ ਸਾਲ ਪਹਿਲਾਂ ਜਸਪ੍ਰੀਤ ਦੀ ਸ਼ਾਦੀ ਕੀਤੀ ਸੀ। ਜਸਪ੍ਰੀਤ ਆਈਲੈੱਟਸ ਕਰਕੇ ਤਿੰਨ ਸਾਲ ਤੋਂ ਕੈਨੇਡਾ ਦੇ ਬਰੈਂਪਟਨ ਵਿੱਚ ਰਹਿ ਰਹੀ ਸੀ। ਜਸਪ੍ਰੀਤ ਦੇ ਪਤੀ ਦੀ ਤਿੰਨ ਵਾਰ ਫਾਈਲ ਰੱਦ ਹੋਣ ਕਰਕੇ ਸਹੁਰਾ ਪਰਿਵਾਰ ਜਸਪ੍ਰੀਤ ਨੂੰ ਕਥਿਤ ਤੌਰ ‘ਤੇ ਪੈਂਤੀ ਲੱਖ ਵਾਪਸ ਕਰਨ ਅਤੇ ਤਲਾਕ ਲੈਣ ਲਈ ਦਬਾਅ ਪਾ ਰਿਹਾ ਸੀ। ਇਸ ਕਾਰਨ ਉਸ ਨੇ ਮਾਨਸਿਕ ਪ੍ਰੇਸ਼ਾਨੀ ਨਾਲ ਆਪਣੀ ਜੀਵਨ ਲੀਲ੍ਹਾ ਖਤਮ ਕਰ ਲਈ।Source link