ਈਡੀ ਸਤੇਂਦਰ ਜੈਨ ਦੀ ਮੈਡੀਕਲ ਜਾਂਚ ਏਮਜ਼ ਜਾਂ ਆਰਐਮਐਲ ’ਚ ਕਰਾਉਣ ਲਈ ਹਾਈ ਕੋਰਟ ਪਹੁੰਚੀ

ਈਡੀ ਸਤੇਂਦਰ ਜੈਨ ਦੀ ਮੈਡੀਕਲ ਜਾਂਚ ਏਮਜ਼ ਜਾਂ ਆਰਐਮਐਲ ’ਚ ਕਰਾਉਣ ਲਈ ਹਾਈ ਕੋਰਟ ਪਹੁੰਚੀ


ਨਵੀਂ ਦਿੱਲੀ, 26 ਜੁਲਾਈ

ਐਨਫੋਰਸਮੈਂਟ ਡਾਇਰੈਕਟੋਰੇਟ ਦਿੱਲੀ ਦੇ ਮੰਤਰੀ ਸਤੇਂਦਰ ਜੈਨ ਨੂੰ ਮਨੀ ਲਾਂਡਰਿੰਗ ਮਾਮਲੇ ਵਿੱਚ ਗ੍ਰਿਫ਼ਤਾਰ ਕਰਨ ਦੀ ਮੰਗ ਨੂੰ ਲੈ ਕੇ ਮੰਗਲਵਾਰ ਨੂੰ ਦਿੱਲੀ ਹਾਈ ਕੋਰਟ ਪਹੁੰਚੀ। ਈਡੀ ਚਾਹੁੰਦੀ ਹੈ ਕਿ ਜੈਨ ਦੀ ਮੈਡੀਕਲ ਜਾਂਚ ਸੂਬਾ ਸਰਕਾਰ ਦੁਆਰਾ ਸੰਚਾਲਿਤ ਲੋਕ ਨਾਇਕ ਜੈ ਪ੍ਰਕਾਸ਼ ਹਸਪਤਾਲ ਦੀ ਥਾਂ ਏਮਜ਼ ਜਾਂ ਰਾਮ ਮਨੋਹਰ ਲੋਹੀਆ ਹਸਪਤਾਲ ‘ਚ ਕਰਵਾਈ ਜਾਵੇ। ਈਡੀ ਦੀ ਪਟੀਸ਼ਨ ‘ਤੇ ਜਸਟਿਸ ਯੋਗੇਸ਼ ਖੰਨਾ ਦੀ ਬੈਂਚ ਨੇ ਸੁਣਵਾਈ ਕਰਨੀ ਸੀ ਪਰ ਅੱਜ ਕਾਰਵਾਈ ਨਹੀਂ ਹੋਈ। -ਏਜੰਸੀ



Source link