ਅਮਰੀਕਾ: ਭਾਰਤੀ ਮੂਲ ਦੀ ਸੰਸਦ ਮੈਂਬਰ ਜੈਪਾਲ ਨੂੰ ਧਮਕੀ ਦੇਣ ਵਾਲੇ ਖ਼ਿਲਾਫ਼ ਦੋਸ਼ ਤੈਅ

ਅਮਰੀਕਾ: ਭਾਰਤੀ ਮੂਲ ਦੀ ਸੰਸਦ ਮੈਂਬਰ ਜੈਪਾਲ ਨੂੰ ਧਮਕੀ ਦੇਣ ਵਾਲੇ ਖ਼ਿਲਾਫ਼ ਦੋਸ਼ ਤੈਅ


ਸਿਆਟਲ (ਅਮਰੀਕਾ), 28 ਜੁਲਾਈ

ਸਿਆਟਲ ਦੇ 49 ਸਾਲਾ ਵਿਅਕਤੀ, ਜਿਸ ਨੂੰ ਇਸ ਮਹੀਨੇ ਦੇ ਸ਼ੁਰੂ ਵਿੱਚ ਭਾਰਤੀ-ਅਮਰੀਕੀ ਸੰਸਦ ਮੈਂਬਰ ਪ੍ਰਾਮਿਲਾ ਜੈਪਾਲ ਨੂੰ ਜਾਨੋਂ ਮਾਰਨ ਦੀ ਧਮਕੀ ਦੇਣ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ, ਉੱਤੇ ਪਿੱਛਾ ਕਰਨ ਦਾ ਦੋਸ਼ ਲਾਇਆ ਗਿਆ ਹੈ। ਕਿੰਗ ਕਾਊਂਟੀ ਪ੍ਰੌਸੀਕਿਊਟਿੰਗ ਅਟਾਰਨੀ ਦੇ ਦਫਤਰ ਅਨੁਸਾਰ ਪੁਲੀਸ ਜਾਂਚ ਟੀਮ ਵੱਲੋਂ ਸਬੂਤ ਇਕੱਠੇ ਕਰਨ ਤੋਂ ਬਾਅਦ ਬੁੱਧਵਾਰ ਨੂੰ ਬ੍ਰੈਟ ਫੋਰਸਲ ਖਿਲਾਫ ਦੋਸ਼ ਆਇਦ ਕੀਤੇ ਗਏ ਸਨ। ਫੋਰਸਲ ਨੂੰ 9 ਜੁਲਾਈ ਨੂੰ ਦੇਰ ਰਾਤ ਜੈਪਾਲ ਦੇ ਸਿਆਟਲ ਘਰ ਦੇ ਬਾਹਰ ਕਥਿਤ ਤੌਰ ‘ਤੇ ਅਸ਼ਲੀਲ ਸ਼ਬਦ ਕਹਿਣ ਅਤੇ ਧਮਕੀਆਂ ਦੇਣ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ।



Source link