ਸੈਨਾ ਮੁਖੀ ਮਨੋਜ ਪਾਂਡੇ ਵੱਲੋਂ ਭੂਟਾਨ ਨਰੇਸ਼ ਨਾਲ ਮੁਲਾਕਾਤ

ਸੈਨਾ ਮੁਖੀ ਮਨੋਜ ਪਾਂਡੇ ਵੱਲੋਂ ਭੂਟਾਨ ਨਰੇਸ਼ ਨਾਲ ਮੁਲਾਕਾਤ


ਨਵੀਂ ਦਿੱਲੀ, 31 ਜੁਲਾਈ

ਥਲ ਸੈਨਾ ਮੁਖੀ ਜਨਰਲ ਮਨੋਜ ਪਾਂਡੇ ਨੇ ਭੂਟਾਨ ਨਰੇਸ਼ ਜਿਗਮੇ ਖੇਸਰ ਨਾਮਗਯੇਲ ਵਾਂਗਚੁਕ ਨਾਲ ਮੁਲਾਕਾਤ ਕੀਤੀ ਤੇ ਸਥਾਈ ਰਣਨੀਤਕ ਸਬੰਧਾਂ ਨੂੰ ਮਜ਼ਬੂਤ ਕਰਨ ਵੱਲ ਧਿਆਨ ਕੇਂਦਰਿਤ ਕੀਤਾ। ਸੈਨਾ ਮੁਖੀ ਨੇ ਭੂਟਾਨ ਦੇ ਹੋਰ ਸਿਖਰਲੇ ਪ੍ਰਸ਼ਾਸਨਿਕ ਤੇ ਫੌਜੀ ਅਧਿਕਾਰੀਆਂ ਨਾਲ ਵੀ ਮੁਲਾਕਾਤ ਕੀਤੀ। ਭੂਟਾਨੀ ਖੇਤਰ ਦੇ ਨੇੜਲੇ ਡੋਕਲਾਮ ਪਠਾਰ ‘ਚ ਚੀਨ ਵੱਲੋਂ ਫੌਜ ਦੇ ਬੁਨਿਆਦੀ ਢਾਂਚੇ ਦੇ ਵਾਧੇ ਦੀਆਂ ਕੋਸ਼ਿਸ਼ਾਂ ਦੇ ਮੱਦੇਨਜ਼ਰ ਜਨਰਲ ਪਾਂਡੇ ਭੂਟਾਨ ਦੀ ਯਾਤਰਾ ‘ਤੇ ਹਨ। ਸੂਤਰਾਂ ਨੇ ਦੱਸਿਆ ਕਿ ਥਿੰਫੂ ‘ਚ ਵਾਰਤਾ ਦੌਰਾਨ ਜਨਰਲ ਪਾਂਡੇ ਨੇ ਖੇਤਰੀ ਰੱਖਿਆ ਤੇ ਸੁਰੱਖਿਆ ਚੁਣੌਤੀਆਂ, ਅਤੇ ਦੁਵੱਲੇ ਰੱਖਿਆ ਸਹਿਯੋਗ ਬਾਰੇ ਵਿਚਾਰ ਚਰਚਾ ਕੀਤੀ। -ਪੀਟੀਆਈ



Source link