ਕੋਲਕਾਤਾ,3 ਅਗਸਤ
ਪੱਛਮੀ ਬੰਗਾਲ ਸੀਆਈਡੀ ਨੇ ਅੱਜ ਦਾਅਵਾ ਕੀਤਾ ਹੈ ਕਿ ਦਿੱਲੀ ਪੁਲੀਸ ਨੇ ਉਸ ਦੀ ਟੀਮ ਨੂੰ ਨਕਦੀ ਜ਼ਬਤੀ ਮਾਮਲੇ ‘ਚ ਗ੍ਰਿਫ਼ਤਾਰ ਝਾਰਖੰਡ ਦੇ ਤਿੰਨ ਵਿਧਾਇਕਾਂ ‘ਚੋਂ ਇਕ ਨਾਲ ਸਬੰਧਤ ਕੌਮੀ ਰਾਜਧਾਨੀ ਵਿਚਲੀ ਸੰਪਤੀ ‘ਤੇ ਕਥਿਤ ਤੌਰ ‘ਤੇ ਛਾਪਾ ਮਾਰਨ ਤੋਂ ਰੋਕ ਦਿੱਤਾ। ਝਾਰਖੰਡ ਦੇ ਤਿੰਨ ਕਾਂਗਰਸੀ ਵਿਧਾਇਕਾਂ ਇਰਫਾਨ ਅੰਸਾਰੀ, ਰਾਜੇਸ਼ ਕਛਪ ਅਤੇ ਨਮਨ ਬਿਕਸਲ ਕੋਂਗਰੀ ਨੂੰ ਪੱਛਮੀ ਬੰਗਾਲ ਪੁਲੀਸ ਨੇ ਉਨ੍ਹਾਂ ਦੀ ਕਾਰ ਵਿੱਚੋਂ 49 ਲੱਖ ਰੁਪਏ ਜ਼ਬਤ ਕਰਨ ਤੋਂ ਬਾਅਦ ਗ੍ਰਿਫਤਾਰ ਕਰ ਲਿਆ ਸੀ। ਸੀਆਈਡੀ ਦੇ ਸੀਨੀਅਰ ਅਧਿਕਾਰੀ ਨੇ ਕਿਹਾ, ‘ਬੁੱਧਵਾਰ ਸਵੇਰੇ ਦਿੱਲੀ ਪੁਲੀਸ ਨੇ ਪੱਛਮੀ ਬੰਗਾਲ ਸੀਆਈਡੀ ਇੱਕ ਟੀਮ ਨੂੰ ਝਾਰਖੰਡ ਦੇ ਵਿਧਾਇਕਾਂ ਤੋਂ ਨਕਦੀ ਜ਼ਬਤ ਕਰਨ ਦੇ ਸਬੰਧ ਵਿੱਚ ਇਕ ਮੁਲਜ਼ਮ ਦੀ ਜਾਇਦਾਦ ‘ਤੇ ਛਾਪਾ ਮਾਰਨ ਤੋਂ ਰੋਕ ਦਿੱਤਾ, ਜੋ ਗੈਰਕਾਨੂੰਨੀ ਕਾਰਵਾਈ ਹੈ।’