ਪੀਏਸੀਐੱਲ ਦੀ ਸੰਪਤੀ ਵੇਚ ਕੇ ਹੁਣ ਤੱਕ 878.20 ਕਰੋੜ ਰੁਪਏ ਮਿਲੇ

ਪੀਏਸੀਐੱਲ ਦੀ ਸੰਪਤੀ ਵੇਚ ਕੇ ਹੁਣ ਤੱਕ 878.20 ਕਰੋੜ ਰੁਪਏ ਮਿਲੇ


ਨਵੀਂ ਦਿੱਲੀ, 4 ਅਗਸਤ

ਜਸਟਿਸ ਆਰਐੱਮ ਲੋਢਾ ਕਮੇਟੀ ਨੇ 60000 ਕਰੋੜ ਰੁਪਏ ਦੇ ਪੋਂਜੀ ਘਪਲੇ ਮਾਮਲੇ ਵਿੱਚ ਹੁਣ ਤੱਕ ਪੀਏਸੀਐੱਲ ਦੀ ਅਚੱਲ ਜਾਇਦਾਦ ਵੇਚ ਕੇ 878.20 ਕਰੋੜ ਰੁਪਏ ਇਕੱਠੇ ਕੀਤੇ ਹਨ। ਇਹ ਪੈਸਾ ਕੰਪਨੀ ਨੇ ਕਥਿਤ ਤੌਰ ‘ਤੇ ਠੱਗੇ ਨਿਵੇਸ਼ਕਾਂ ਨੂੰ ਵਾਪਸ ਕਰਨ ਲਈ ਇਕੱਠਾ ਕੀਤਾ ਹੈ। ਅਧਿਕਾਰੀਆਂ ਮੁਤਾਬਕ ਸੀਬੀਆਈ ਨੇ ਰੋਲਸ ਰਾਇਸ, ਪੋਰਸ਼ ਕੇਏਨ, ਬੈਂਟਲੇ, ਬੀਐੱਮਡਬਲਿਊ 7-ਸੀਰੀਜ਼ ਸਮੇਤ ਪੀਜੀਐੱਫ ਅਤੇ ਪੀਏਸੀਐੱਲ ਦੀਆਂ 79 ਲਗਜ਼ਰੀ ਕਾਰਾਂ ਸਮੇਤ 42950 ਜਾਇਦਾਦ ਦੇ ਦਸਤਾਵੇਜ਼ ਆਰਐੱਮ ਲੋਢਾ ਕਮੇਟੀ ਨੂੰ ਸੌਂਪੇ ਹਨ। ਸਰਕਾਰੀ ਅੰਕੜਿਆਂ ਮੁਤਾਬਕ ਲੋਢਾ ਕਮੇਟੀ ਨੂੰ ਹੁਣ ਤੱਕ ਪਰਲ ਐਗਰੋ ਕਾਰਪੋਰੇਸ਼ਨ ਲਿਮਟਿਡ (ਪੀਏਸੀਐੱਲ) ਅਤੇ ਸਬੰਧਤ ਕੰਪਨੀਆਂ ਤੋਂ ਪੈਸੇ ਵਾਪਸ ਕਰਨ ਲਈ 1.5 ਕਰੋੜ ਨਿਵੇਸ਼ਕਾਂ ਦੀਆਂ ਅਰਜ਼ੀਆਂ ਮਿਲ ਚੁੱਕੀਆਂ ਹਨ।



Source link