ਅਮਰੀਕੀ ਸੈਨੇਟ ਨੇ ਭਾਰਤੀ ਮੂਲ ਦੀ ਵਕੀਲ ਰੂਪਾਲੀ ਦੇਸਾਈ ਦੀ ਜੱਜ ਵਜੋਂ ਨਿਯੁਕਤੀ ਦੀ ਪੁਸ਼ਟੀ ਕੀਤੀ

ਅਮਰੀਕੀ ਸੈਨੇਟ ਨੇ ਭਾਰਤੀ ਮੂਲ ਦੀ ਵਕੀਲ ਰੂਪਾਲੀ ਦੇਸਾਈ ਦੀ ਜੱਜ ਵਜੋਂ ਨਿਯੁਕਤੀ ਦੀ ਪੁਸ਼ਟੀ ਕੀਤੀ


ਵਾਸ਼ਿੰਗਟਨ, 6 ਅਗਸਤ

ਅਮਰੀਕੀ ਸੈਨੇਟ ਨੇ ਭਾਰਤੀ-ਅਮਰੀਕੀ ਵਕੀਲ ਰੂਪਾਲੀ ਐੱਚ. ਦੇਸਾਈ ਦੀ ਨੌਵੇਂ ਸਰਕਟ ਲਈ ਅਮਰੀਕੀ ਕੋਰਟ ਆਫ ਅਪੀਲਜ਼ ਲਈ ਨਿਯੁਕਤੀ ਦੀ ਪੁਸ਼ਟੀ ਕਰ ਦਿੱਤੀ ਹੈ। ਇਸ ਨਾਲ ਉਹ ਇਸ ਸ਼ਕਤੀਸ਼ਾਲੀ ਅਦਾਲਤ ਵਿੱਚ ਜੱਜ ਵਜੋਂ ਨਿਯੁਕਤ ਹੋਣ ਵਾਲੀ ਦੱਖਣੀ ਏਸ਼ੀਆਈ ਮੂਲ ਦੀ ਪਹਿਲੀ ਜੱਜ ਬਣ ਗਈ ਹੈ। ਅਮਰੀਕਾ ਦੀਆਂ ਦੋਵੇਂ ਦਲਾਂ ਡੈਮੋਕ੍ਰੇਟਿਕ ਪਾਰਟੀ ਅਤੇ ਰਿਪਬਲਿਕਨ ਪਾਰਟੀ ਦੇ 67 ਸੰਸਦ ਮੈਂਬਰਾਂ ਨੇ ਦੇਸਾਈ ਦੇ ਪੱਖ ‘ਚ ਵੋਟਿੰਗ ਕੀਤੀ, ਜਦਕਿ 29 ਮੈਂਬਰਾਂ ਨੇ ਉਨ੍ਹਾਂ ਦੇ ਖ਼ਿਲਾਫ਼ ਵੋਟ ਪਾਈ। ਨੌਵੇਂ ਸਰਕਟ ਦਾ ਮੁੱਖ ਦਫਤਰ ਸਾਂ ਫਰਾਂਸਿਸਕੋ (ਕੈਲੀਫੋਰਨੀਆ) ਵਿੱਚ ਹੈ। ਇਹ ਦੇਸ਼ ਦੀਆਂ 13 ਅਪੀਲੀ ਅਦਾਲਤਾਂ ਵਿੱਚੋਂ ਸਭ ਤੋਂ ਵੱਡੀ ਹੈ।



Source link