ਵਿਸਕਾਨਸਿਨ ਗੁਰਦੁਆਰਾ ਹਮਲਾ: ਅਮਰੀਕੀ ਸਫ਼ੀਰ ਨੇ ਮੋਮਬੱਤੀ ਮਾਰਚ ਵਿੱਚ ਲਿਆ ਹਿੱਸਾ

ਵਿਸਕਾਨਸਿਨ ਗੁਰਦੁਆਰਾ ਹਮਲਾ: ਅਮਰੀਕੀ ਸਫ਼ੀਰ ਨੇ ਮੋਮਬੱਤੀ ਮਾਰਚ ਵਿੱਚ ਲਿਆ ਹਿੱਸਾ


ਵਾਸ਼ਿੰਗਟਨ, 9 ਅਗਸਤ

ਵਿਸਕਾਨਸਿਨ ਦੇ ਗੁਰਦੁਆਰੇ ‘ਤੇ 2012 ਵਿੱਚ ਹੋਏ ਹਮਲੇ ਦੀ 10ਵੀਂ ਬਰਸੀ ਮੌਕੇ ਪਿਛਲੇ ਹਫ਼ਤੇ ਕੱਢੇ ਮੋਮਬੱਤੀ ਮਾਰਚ ਵਿੱਚ ਅਮਰੀਕਾ ਦੇ ਇੱਕ ਸੀਨੀਅਰ ਅਧਿਕਾਰੀ ਨੇ ਹਿੱਸਾ ਲਿਆ। ਅਮਰੀਕਾ ਦੇ ਵਿਦੇਸ਼ ਵਿਭਾਗ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਜ਼ਿਕਰਯੋਗ ਹੈ ਕਿ 5 ਅਗਸਤ 2012 ਨੂੰ ਇੱਕ ਗੋਰੇ ਨੇ ਵਿਸਕਾਨਸਿਨ ਦੇ ਓਕ ਕਰੀਕ ਗੁਰਦੁਆਰੇ ਅੰਦਰ ਗੋਲੀਆਂ ਚਲਾ ਕੇ ਛੇ ਵਿਅਕਤੀਆਂ ਨੂੰ ਮਾਰ ਦਿੱਤਾ ਸੀ। ਇੱਕ ਹੋਰ ਵਿਅਕਤੀ ਨੂੰ ਗੋਲੀਆਂ ਲੱਗਣ ਕਾਰਨ ਅਧਰੰਗ ਹੋ ਗਿਆ ਸੀ ਅਤੇ ਉਸ ਦੀ 2020 ਵਿੱਚ ਮੌਤ ਹੋ ਗਈ ਸੀ। ਅਮਰੀਕਾ ਦੇ ਵਿਦੇਸ਼ ਵਿਭਾਗ ਨੇ ਕਿਹਾ ਕਿ ਕੌਮਾਂਤਰੀ ਧਾਰਮਿਕ ਆਜ਼ਾਦੀ ਬਾਰੇ ਅਮਰੀਕੀ ਰਾਜਦੂਤ ਰਸ਼ਦ ਹੁਸੈਨ ਨੇ ਓਕ ਕਰੀਕ ਦਾ ਦੌਰਾ ਕੀਤਾ ਤੇ ਵਿਸਕਾਨਸਿਨ ਘਟਨਾ ਦੇ ਬਰਸੀ ਸਮਾਗਮ ਵਿੱਚ ਸ਼ਿਰਕਤ ਕੀਤੀ। -ਪੀਟੀਆਈSource link