ਹਿਮਾਚਲ ਸਰਕਾਰ ਖਿਲਾਫ਼ ਕਾਂਗਰਸ ਵੱਲੋਂ ਪੇਸ਼ ਬੇਭਰੋਸਗੀ ਮਤਾ ਡਿੱਗਿਆ

ਹਿਮਾਚਲ ਸਰਕਾਰ ਖਿਲਾਫ਼ ਕਾਂਗਰਸ ਵੱਲੋਂ ਪੇਸ਼ ਬੇਭਰੋਸਗੀ ਮਤਾ ਡਿੱਗਿਆ


ਸ਼ਿਮਲਾ, 11 ਅਗਸਤ

ਹਿਮਾਚਲ ਵਿਧਾਨ ਸਭਾ ਵਿੱਚ ਕਾਂਗਰਸ ਤੇ ਸੀਪੀਆਈ (ਐਮ) ਵੱਲੋਂ ਜੈਰਾਮ ਠਾਕੁਰ ਸਰਕਾਰ ਖਿਲਾਫ਼ ਪੇਸ਼ ਬੇਭਰੋਸਗੀ ਮਤਾ ਡਿੱਗ ਗਿਆ ਹੈ। ਮੁੱਖ ਮੰਤਰੀ ਦੇ ਜਵਾਬ ਦੌਰਾਨ ਵਿਰੋਧੀ ਧਿਰ ਦੇ ਵਿਧਾਇਕਾਂ ਵੱਲੋਂ ਸਦਨ ‘ਚੋਂ ਵਾਕਆਊਟ ਕਰਨ ਬਾਅਦ ਸ਼ਾਮ 4.50 ਵਜੇ ਇਸ ਮਤੇ ‘ਤੇ ਵੋਟਿੰਗ ਹੋਈ ਤੇ ਜ਼ੁਬਾਨੀ ਵੋਟ ਰਾਹੀਂ ਇਹ ਮਤਾ ਡਿੱਗ ਗਿਆ। ਸਦਨ ‘ਚ ਬੇਭਰੋਸਗੀ ਮਤੇ ‘ਤੇ ਤਿੱਖੀ ਬਹਿਸ ਦੇਖਣ ਨੂੰ ਮਿਲੀ। ਵਿਰੋਧੀ ਮੈਂਬਰਾਂ ਨੇ ਕਾਨੂੰਨ ਵਿਵਸਥਾ, ਬੇਰੁਜ਼ਗਾਰੀ, ਮਹਿੰਗਾਈ ਅਤੇ ਹੋਰ ਮੁੱਦਿਆਂ ‘ਤੇ ਭਾਜਪਾ ਸਰਕਾਰ ‘ਤੇ ਨਿਸ਼ਾਨਾ ਸੇਧਿਆ। ਸੱਤਾਧਾਰੀ ਭਾਜਪਾ ਨੇ ਦੋਸ਼ਾਂ ਨੂੰ ਖਾਰਜ ਕਰਦਿਆਂ ਦਾਅਵਾ ਕੀਤਾ ਕਿ ਵਿਰੋਧੀ ਧਿਰ ਕੋਈ ਠੋਸ ਮੁੱਦਾ ਉਠਾਉਣ ਵਿੱਚ ਅਸਫਲ ਰਹੀ ਹੈ। -ਏਜੰਸੀ



Source link