ਜਸਬੀਰ ਸਿੰਘ ਚਾਨਾ
ਫਗਵਾੜਾ, 12 ਅਗਸਤ
ਕਿਸਾਨਾਂ ਦੇ ਗੰਨੇ ਦੀ ਅਦਾਇਗੀ ਨਾ ਕਰਨ ਦੇ ਰੋਸ ਵਜੋਂ ਕਿਸਾਨਾਂ ਵਲੋਂ ਸ਼ੁਰੂ ਕੀਤਾ ਧਰਨਾ ਅੱਜ ਪੰਜਵੇਂ ਦਿਨ ‘ਚ ਦਾਖ਼ਲ ਹੋ ਗਿਆ। ਅੱਜ ਕਿਸਾਨਾਂ ਨੇ ਅਤੇ ਹੁਸ਼ਿਆਪੁਰ ਰੋਡ ਅਤੇ ਨਕੋਦਰ ਰੋਡ ਦੀ ਆਵਾਜਾਈ ਠੱਪ ਕਰ ਦਿੱਤੀ ਹੈ। ਅੱਜ ਸਵੇਰ ਤੋਂ ਹੀ ਵੱਡੀ ਗਿਣਤੀ ‘ਚ ਕਿਸਾਨ ਟਰੈਕਟਰ ਟਰਾਲੀਆਂ ਸਮੇਤ ਇੱਥੇ ਪੁੱਜ ਗਏ ਹਨ ਤੇ ਫਗਵਾੜਾ ਦੇ ਸ਼ੂਗਰ ਮਿੱਲ ਚੌਂਕ ‘ਚ ਇੱਕ ਵਾਰ ਸਿੰਘੂ ਬਾਰਡਰ ਦੇ ਧਰਨੇ ਦੀਆਂ ਝਲਕੀਆਂ ਲੋਕਾਂ ਨੂੰ ਨਜ਼ਰ ਆ ਰਹੀਆ ਹਨ। ਅੱਜ ਕਿਸਾਨਾਂ ਵਲੋਂ 31 ਜਥੇਬੰਦੀਆਂ ਦੀ ਮੀਟਿੰਗ ਫਗਵਾੜਾ ਵਿਖੇ 2 ਵਜੇ ਸ਼ੁਰੂ ਹੋ ਰਹੀ ਹੈ।