ਬੌਬੀ ਕਟਾਰੀਆ ਦੀ ਸੜਕ ਵਿਚਾਲੇ ਸ਼ਰਾਬ ਪੀਂਦੇ ਦੀ ਵੀਡੀਓ ਵਾਇਰਲ, ਕੇਸ ਦਰਜ

ਬੌਬੀ ਕਟਾਰੀਆ ਦੀ ਸੜਕ ਵਿਚਾਲੇ ਸ਼ਰਾਬ ਪੀਂਦੇ ਦੀ ਵੀਡੀਓ ਵਾਇਰਲ, ਕੇਸ ਦਰਜ


ਦੇਹਰਾਦੂਨ, 12 ਅਗਸਤ

ਬਾਡੀ ਬਿਲਡਰ ਬੌਬੀ ਕਟਾਰੀਆ ਦੀ ਦੇਹਰਾਦੂਨ-ਮਸੂਰੀ ਸੜਕ ਵਿਚਾਲੇ ਕੁਰਸੀ ਡਾਹ ਕੇ ਸ਼ਰਾਬ ਪੀਣ ਦੀ ਇੱਕ ਵੀਡੀਓ ਵਾਇਰਲ ਹੋਣ ਮਗਰੋਂ ਉਸ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਕਟਾਰੀਆ ਦੇ ਇੰਸਟਾਗ੍ਰਾਮ ‘ਤੇ ਸਾਂਝੀ ਕੀਤੀ ਇਸ ਵੀਡੀਓ ਵਿੱਚ ‘ਰੋਡਜ਼ ਆਪਣੇ ਬਾਪ ਕੀ’ ਦੇ ਬੋਲ ਵਾਲਾ ਗੀਤ ਵੀ ਸੁਣਾਈ ਦੇ ਰਿਹਾ ਹੈ। ਜ਼ਿਕਰਯੋਗ ਹੈ ਕਿ ਕਟਾਰੀਆ ਪਹਿਲਾਂ ਤੋਂ ਹੀ ਆਪਣੀ ਇੱਕ ਪੁਰਾਣੀ ਵੀਡੀਓ ਨੂੰ ਲੈ ਕੇ ਵਿਵਾਦ ਵਿੱਚ ਹੈ। ਇਸ ਵਿੱਚ ਉਹ ਸਪਾਈਸ ਜੈੱਟ ਦੇ ਇੱਕ ਜਹਾਜ਼ ਵਿੱਚ ਸਿਗਰਟਨੋਸ਼ੀ ਕਰਦਾ ਦਿਖਾਈ ਦੇ ਰਿਹਾ ਹੈ, ਜਿਸ ਦਾ ਨੋਟਿਸ ਲੈਂਦਿਆਂ ਕੇਂਦਰੀ ਸ਼ਹਿਰੀ ਹਵਾਬਾਜ਼ੀ ਮੰਤਰੀ ਜਯੋਤਿਰਾਦਿੱਤਿਆ ਸਿੰਧੀਆ ਨੇ ਜਾਂਚ ਦੇ ਆਦੇਸ਼ ਦਿੱਤੇ ਸਨ। ਸੜਕ ਵਿਚਾਲੇ ਬੈਠ ਕੇ ਸ਼ਰਾਬ ਪੀਣ ਦੀ ਵੀਡੀਓ ਸਾਹਮਣੇ ਆਉਣ ਮਗਰੋਂ ਪੁਲੀਸ ਨੇ ਕਟਾਰੀਆ ਖਿਲਾਫ਼ ਦੇਹਰਾਦੂਨ ਦੇ ਛਾਉਣੀ ਥਾਣਾ ਖੇਤਰ ਵਿੱਚ ਵੱਖ ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ। -ਏਜੰਸੀSource link