ਭਾਰਤ ਵੱਲੋਂ ਚੀਨ ਦਾ ਕਦਮ ਮੰਦਭਾਗਾ ਕਰਾਰ

ਭਾਰਤ ਵੱਲੋਂ ਚੀਨ ਦਾ ਕਦਮ ਮੰਦਭਾਗਾ ਕਰਾਰ


ਨਵੀਂ ਦਿੱਲੀ, 12 ਅਗਸਤ

ਜੈਸ਼-ਏ-ਮੁਹੰਮਦ ਦੇ ਉਪ ਮੁਖੀ ਅਬਦੁਲ ਰੌਫ਼ ਅਜ਼ਹਰ ਨੂੰ ਸੰਯੁਕਤ ਰਾਸ਼ਟਰ ਸਲਾਮਤੀ ਕੌਂਸਲ ਵੱਲੋਂ ਅਤਿਵਾਦੀ ਐਲਾਨੇ ਜਾਣ ਦੀ ਤਜਵੀਜ਼ ‘ਤੇ ਚੀਨ ਵੱਲੋਂ ਰੋਕ ਲਾਏ ਜਾਣ ਦੇ ਕਦਮ ਨੂੰ ਭਾਰਤ ਨੇ ਗਲਤ ਕਰਾਰ ਦਿੱਤਾ ਹੈ। ਵਿਦੇਸ਼ ਮੰਤਰਾਲੇ ਦੇ ਤਰਜਮਾਨ ਅਰਿੰਦਮ ਬਾਗਚੀ ਨੇ ਕਿਹਾ ਕਿ ਭਾਰਤ ਸਲਾਮਤੀ ਕੌਂਸਲ ਸਮੇਤ ਹੋਰ ਢੰਗ ਤਰੀਕਿਆਂ ਰਾਹੀਂ ਅਤਿਵਾਦੀਆਂ ਨੂੰ ਸਜ਼ਾ ਦਿਵਾਉਣ ਲਈ ਆਪਣੇ ਕਦਮ ਉਠਾਉਂਦਾ ਰਹੇਗਾ। ਪ੍ਰੈੱਸ ਕਾਨਫਰੰਸ ਦੌਰਾਨ ਬਾਗਚੀ ਨੇ ਕਿਹਾ ਕਿ ਇਹ ਮੰਦਭਾਗੀ ਗੱਲ ਹੈ ਕਿ ਜਦੋਂ ਅਤਿਵਾਦ ਖ਼ਿਲਾਫ਼ ਸਾਂਝੇ ਤੌਰ ‘ਤੇ ਜੰਗ ਲੜਨ ਦੀ ਗੱਲ ਆਉਂਦੀ ਹੈ ਤਾਂ ਕੌਮਾਂਤਰੀ ਭਾਈਚਾਰਾ ਇਕ ਸੁਰ ‘ਚ ਨਹੀਂ ਬੋਲਦਾ ਹੈ। ਜ਼ਿਕਰਯੋਗ ਹੈ ਕਿ ਚੀਨ ਨੇ ਬੁੱਧਵਾਰ ਨੂੰ ਭਾਰਤ ਅਤੇ ਅਮਰੀਕਾ ਵੱਲੋਂ ਰੌਫ਼ ਨੂੰ ਕਾਲੀ ਸੂਚੀ ‘ਚ ਪਾਉਣ ਦੀ ਮੰਗ ‘ਤੇ ਰੋਕ ਲਗਾ ਦਿੱਤੀ ਸੀ। -ਪੀਟੀਆਈSource link