ਸਰਦੂਲਗੜ੍ਹ: ਕਰਜ਼ੇ ਤੋਂ ਪ੍ਰੇਸ਼ਾਨ ਕਿਸਾਨ ਨੇ ਕੀਟਨਾਸ਼ਕ ਪੀ ਕੇ ਜਾਨ ਦਿੱਤੀ

ਸਰਦੂਲਗੜ੍ਹ: ਕਰਜ਼ੇ ਤੋਂ ਪ੍ਰੇਸ਼ਾਨ ਕਿਸਾਨ ਨੇ ਕੀਟਨਾਸ਼ਕ ਪੀ ਕੇ ਜਾਨ ਦਿੱਤੀ


ਬਲਜੀਤ ਸਿੰਘ

ਸਰਦੂਲਗੜ੍ਹ,13 ਅਗਸਤ

ਇਸ ਹਲਕੇ ਦੇ ਪਿੰਡ ਕਰੰਡੀ ਦੇ ਕਿਸਾਨ ਨੇ ਕਰਜ਼ੇ ਤੋਂ ਤੰਗ ਹੋ ਕੇ ਕਥਿਤ ਤੌਰ ‘ਤੇ ਖ਼ੁਦਕੁਸ਼ੀ ਕਰ ਲਈ। ਪਿੰਡ ਵਾਸੀਆ ਅਨੁਸਾਰ ਮਾਂਗੇ ਰਾਮ (36) ਪੁੱਤਰ ਰਾਮ ਕੁਮਾਰ ਵਾਸੀ ਕਰੰਡੀ ਨੇ ਕੀਟਨਾਸ਼ਕ ਦਵਾਈ ਪੀ ਕੇ ਜਾਨ ਦਿੱਤੀ। ਕਿਸਾਨ ਮਾਂਗੇ ਰਾਮ ਦੇ ਸਿਰ ਟਰੈਕਟਰ ਫਾਇਨਾਂਸ ਵਾਲਿਆਂ ਤੇ ਆੜ੍ਹਤੀਏ ਦਾ ਕਰੀਬ 10 ਤੋਂ 12 ਲੱਖ ਰੁਪਏ ਕਰਜ਼ਾ ਸੀ। ਮਾਂਗੇ ਰਾਮ ਮਾਪਿਆਂ ਦੀ ਮੌਤ ਹੋ ਚੁੱਕੀ ਹੈ। ਉਹ ਆਪਣੇ ਪਿੱਛੇ ਪਤਨੀ ਅਤੇ 7 ਸਾਲ ਦਾ ਲੜਕਾ ਛੱਡ ਗਿਆ ਹੈ।Source link