ਨਾਇਕ ਦੇਵੇਂਦਰ ਪ੍ਰਤਾਪ ਸਿੰਘ ਦਾ ਕੀਰਤੀ ਚੱਕਰ ਨਾਲ ਸਨਮਾਨ

ਨਾਇਕ ਦੇਵੇਂਦਰ ਪ੍ਰਤਾਪ ਸਿੰਘ ਦਾ ਕੀਰਤੀ ਚੱਕਰ ਨਾਲ ਸਨਮਾਨ


ਨਵੀਂ ਦਿੱਲੀ: ਕੇਂਦਰ ਸਰਕਾਰ ਨੇ ਆਜ਼ਾਦੀ ਦਿਹਾੜੇ ਦੀ ਪੂਰਵ ਸੰਧਿਆ ‘ਤੇ ਬਹਾਦਰੀ ਪੁਰਸਕਾਰਾਂ ਦਾ ਐਲਾਨ ਕਰ ਦਿੱਤਾ ਹੈ। ਇਸ ਆਜ਼ਾਦੀ ਦਿਹਾੜੇ ‘ਤੇ ਨਾਇਕ ਦੇਵੇਂਦਰ ਪ੍ਰਤਾਪ ਸਿੰਘ ਨੂੰ ਕੀਰਤੀ ਚੱਕਰ ਨਾਲ ਸਨਮਾਨਿਤ ਕੀਤਾ ਗਿਆ। ਉਨ੍ਹਾਂ 29 ਜਨਵਰੀ ਨੂੰ ਪੁਲਵਾਮਾ ‘ਚ ਬਹਾਦਰੀ ਨਾਲ ਦਹਿਸ਼ਤਗਰਦਾਂ ਦਾ ਟਾਕਰਾ ਕਰਦਿਆਂ ਦੋ ਦਹਿਸ਼ਤਗਰਦਾਂ ਨੂੰ ਮਾਰ ਮੁਕਾਇਆ ਸੀ।

ਕਰਨਵੀਰ ਿਸੰਘ , ਜਸਬੀਰ ਿਸੰਘ

ਕੇਂਦਰ ਨੇ 8 ਜਵਾਨਾਂ ਨੂੰ ਸ਼ੌਰਿਆ ਚੱਕਰ ਦਿੱਤੇ ਹਨ ਜਿਨ੍ਹਾਂ ਵਿਚ ਸਿਪਾਈ ਕਰਨਵੀਰ ਸਿੰਘ, ਜਸਬੀਰ ਸਿੰਘ ਨੂੰ ਮਰਨ ਉਪਰੰਤ ਸ਼ੌਰਿਆ ਚੱਕਰ ਜਦਕਿ ਮੇਜਰ ਨਿਤਿਨ ਧਾਨੀਆ, ਅਮਿਤ ਦਹੀਆ, ਸੰਦੀਪ ਕੁਮਾਰ, ਅਭਿਸ਼ੇਕ ਸਿੰਘ, ਹਵਲਦਾਰ ਘਨਸ਼ਿਆਮ, ਲਾਂਸ ਨਾਇਕ ਰਾਘਵੇਂਦਰ ਸਿੰਘ ਨੂੰ ਵੀ ਸ਼ੌਰਿਆ ਚੱਕਰ ਨਾਲ ਸਨਮਾਨਿਆ ਗਿਆ। ਭਾਰਤੀ ਫੌਜ ਦੇ ਅਸਾਲਟ ਡਾਗ ਐਕਸਲ ਨੂੰ ਮਰਨ ਉਪਰੰਤ ਵੀਰਤਾ ਪੁਰਸਕਾਰ ਮੈਂਸ਼ਨ ਇਨ ਡਿਸਪੇਚੇਸ ਨਾਲ ਸਨਮਾਨਿਆ ਗਿਆ।



Source link