ਪੁਲੀਸ ਤੇ ਜੱਜ ਨੂੰ ਧਮਕਾਉਣ ਕਾਰਨ ਇਮਰਾਨ ਖ਼ਾਨ ਖ਼ਿਲਾਫ਼ ਅਤਿਵਾਦ ਵਿਰੋਧੀ ਐਕਟ ਤਹਿਤ ਕੇਸ ਦਰਜ, ਸਾਬਕਾ ਪ੍ਰਧਾਨ ਮੰਤਰੀ ਦੇ ਸਮਾਗਮਾਂ ਦੇ ਸਿੱਧੇ ਪ੍ਰਸਾਰਨ ’ਤੇ ਰੋਕ

ਪੁਲੀਸ ਤੇ ਜੱਜ ਨੂੰ ਧਮਕਾਉਣ ਕਾਰਨ ਇਮਰਾਨ ਖ਼ਾਨ ਖ਼ਿਲਾਫ਼ ਅਤਿਵਾਦ ਵਿਰੋਧੀ ਐਕਟ ਤਹਿਤ ਕੇਸ ਦਰਜ, ਸਾਬਕਾ ਪ੍ਰਧਾਨ ਮੰਤਰੀ ਦੇ ਸਮਾਗਮਾਂ ਦੇ ਸਿੱਧੇ ਪ੍ਰਸਾਰਨ ’ਤੇ ਰੋਕ

ਇਸਲਾਮਾਬਾਦ, 21 ਅਗਸਤ

ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀਟੀਆਈ) ਦੇ ਚੇਅਰਮੈਨ ਇਮਰਾਨ ਖ਼ਾਨ ‘ਤੇ ਸ਼ਨਿਚਰਵਾਰ ਦੇਰ ਸ਼ਾਮ ਸਥਾਨਕ ਐੱਫ-9 ਪਾਰਕ ‘ਚ ਜਨਤਕ ਮੀਟਿੰਗ ਦੌਰਾਨ ਜੱਜ ਅਤੇ ਦੋ ਉੱਚ ਪੁਲੀਸ ਅਧਿਕਾਰੀਆਂ ਨੂੰ ਧਮਕਾਉਣ ਦਾ ਮਾਮਲਾ ਦਰਜ ਕੀਤਾ ਗਿਆ ਹੈ। ਮੀਡੀਆ ਅਨੁਸਾਰ ਖਾਨ ‘ਤੇ ਅਤਿਵਾਦ ਵਿਰੋਧੀ ਐਕਟ (ਏਟੀਏ) ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਇਸ ਦੌਰਾਨ ਪਾਕਿਸਤਾਨ ਦੀ ਮੀਡੀਆ ਰੈਗੂਲੇਟਰੀ ਅਥਾਰਟੀ ਨੇ ਇਸਲਾਮਾਬਾਦ ਵਿੱਚ ਸੰਬੋਧਨ ਦੌਰਾਨ ਪੁਲੀਸ ਅਧਿਕਾਰੀ ਅਤੇ ਮਹਿਲਾ ਮੈਜਿਸਟ੍ਰੇਟ ਨੂੰ ਧਮਕੀ ਦੇਣ ਲਈ ਪੀਟੀਆਈ ਮੁਖੀ ਇਮਰਾਨ ਖਾਨ ਦੇ ਲਾਈਵ ਭਾਸ਼ਨ ਦੇ ਪ੍ਰਸਾਰਣ ‘ਤੇ ਪਾਬੰਦੀ ਲਗਾ ਦਿੱਤੀ ਹੈ।

Source link