ਕੇਰਲ ਪੁਲੀਸ ਨੇ ਸੋਨਾ ਤਸਕਰੀ ਮਾਮਲੇ ਦੀ ਮੁੱਖ ਮੁਲਜ਼ਮ ਸਵਪਨਾ ਸੁਰੇਸ਼ ਨੂੰ ਜਾਅਲੀ ਡਿਗਰੀ ਸਰਟੀਫਿਕੇਟ ਦਿਵਾਉਣ ਵਾਲਾ ਪੰਜਾਬ ਤੋਂ ਚੁੱਕਿਆ

ਕੇਰਲ ਪੁਲੀਸ ਨੇ ਸੋਨਾ ਤਸਕਰੀ ਮਾਮਲੇ ਦੀ ਮੁੱਖ ਮੁਲਜ਼ਮ ਸਵਪਨਾ ਸੁਰੇਸ਼ ਨੂੰ ਜਾਅਲੀ ਡਿਗਰੀ ਸਰਟੀਫਿਕੇਟ ਦਿਵਾਉਣ ਵਾਲਾ ਪੰਜਾਬ ਤੋਂ ਚੁੱਕਿਆ


ਤਿਰੂਵਨੰਤਪੁਰਮ, 24 ਅਗਸਤ

ਸੋਨੇ ਦੀ ਤਸਕਰੀ ਮਾਮਲੇ ਦੀ ਮੁੱਖ ਮੁਲਜ਼ਮ ਸਵਪਨਾ ਸੁਰੇਸ਼ ਲਈ ਜਾਅਲੀ ਡਿਗਰੀ ਸਰਟੀਫਿਕੇਟ ਬਣਾਉਣ ਦੇ ਦੋਸ਼ ਹੇਠ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਕੇਰਲ ਪੁਲੀਸ ਦੀ ਟੀਮ ਨੇ ਮੰਗਲਵਾਰ ਸਵੇਰੇ ਪੰਜਾਬ ਦੇ ਰਹਿਣ ਵਾਲੇ ਸਚਿਨ ਦਾਸ ਨੂੰ ਗ੍ਰਿਫਤਾਰ ਕੀਤਾ। ਪੁਲੀਸ ਨੇ ਦੱਸਿਆ ਕਿ ਦਾਸ ਨੂੰ ਭਲਕੇ ਸੂਬੇ ਵਿੱਚ ਲਿਆਂਦਾ ਜਾਵੇਗਾ। ਪੁਲੀਸ ਦੀ ਚਾਰ ਮੈਂਬਰੀ ਟੀਮ ਨੇ ਪੰਜਾਬ ਵਿੱਚ ਮੁਲਜ਼ਮ ਨੂੰ ਫੜਿਆ। ਟੀਮ 18 ਅਗਸਤ ਨੂੰ ਪੰਜਾਬ ਪਹੁੰਚੀ ਸੀ ਅਤੇ ਮੁਲਜ਼ਮ ਨੂੰ ਕੱਲ੍ਹ ਗ੍ਰਿਫਤਾਰ ਕਰ ਲਿਆ ਗਿਆ ਸੀ। ਦੋਸ਼ ਹੈ ਕਿ ਸੁਰੇਸ਼ ਨੂੰ ਜਾਅਲੀ ਸਰਟੀਫਿਕੇਟ ਦੇ ਆਧਾਰ ‘ਤੇ ‘ਸਪੇਸ ਪਾਰਕ’ ‘ਚ ਸਲਾਹਕਾਰ ਵਜੋਂ ਨਿਯੁਕਤ ਕੀਤਾ ਗਿਆ ਸੀ। ਇਸ ਸਬੰਧੀ ਮਾਮਲਾ ਦਰਜ ਕਰ ਲਿਆ ਗਿਆ ਹੈ।Source link