ਮਿਜ਼ਾਈਲ ਸਬੰਧੀ ਦੁਰਘਟਨਾ ’ਤੇ ਭਾਰਤ ਦੀ ਕਾਰਵਾਈ ਨਾਕਾਫ਼ੀ: ਪਾਕਿਸਤਾਨ

ਮਿਜ਼ਾਈਲ ਸਬੰਧੀ ਦੁਰਘਟਨਾ ’ਤੇ ਭਾਰਤ ਦੀ ਕਾਰਵਾਈ ਨਾਕਾਫ਼ੀ: ਪਾਕਿਸਤਾਨ


ਇਸਲਾਮਾਬਾਦ, 25 ਅਗਸਤ

ਪਾਕਿਸਤਾਨ ਨੇ 9 ਮਾਰਚ ਨੂੰ ਦੁਰਘਟਨਾ ਕਾਰਨ ਮਿਜ਼ਾਈਲ ਡਿੱਗਣ ‘ਤੇ ਭਾਰਤ ਦੀ ਕਾਰਵਾਈ ਨੂੰ ‘ਨਾਕਾਫ਼ੀ’ ਕਰਾਰ ਦਿੰਦਿਆਂ ਇਸ ਮਾਮਲੇ ਦੀ ਸਾਂਝੀ ਜਾਂਚ ਦੀ ਮੰਗ ਕੀਤੀ ਹੈ। ਪਾਕਿਸਤਾਨ ਵਿੱਚ ਬ੍ਰਹਮੋਸ ਮਿਜ਼ਾਈਲ ਦੇ ਦੁਰਘਟਨਾ ਨਾਲ ਡਿੱਗਣ ਦੀ ਉੱਚ ਪੱਧਰੀ ਜਾਂਚ ਵਿੱਚ ਜ਼ਿੰਮੇਵਾਰ ਪਾਏ ਗਏ ਭਾਰਤੀ ਹਵਾਈ ਫ਼ੌਜ ਦੇ ਤਿੰਨ ਅਧਿਕਾਰੀਆਂ ਨੂੰ 23 ਅਗਸਤ ਨੂੰ ਬਰਖਾਸਤ ਕਰ ਦਿੱਤਾ ਗਿਆ ਸੀ। ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਨੇ ਬੁੱਧਵਾਰ ਦੇਰ ਰਾਤ ਬਿਆਨ ਵਿੱਚ ਕਿਹਾ ਕਿ ਦੇਸ਼ ਨੇ ਆਪਣੇ ਖੇਤਰ ਵਿੱਚ ਸੁਪਰਸੋਨਿਕ ਮਿਜ਼ਾਈਲ ਦਾਗਣ ਦੀ ਘਟਨਾ ਦੇ ਸਬੰਧ ਵਿੱਚ ਸੀਓਆਈ ਦੇ ਨਤੀਜਿਆਂ ਦੇ ਭਾਰਤ ਦੇ ਐਲਾਨ ਦਾ ਨੋਟਿਸ ਲਿਆ ਹੈ ਅਤੇ ਇਸ ਗੈਰ-ਜ਼ਿੰਮੇਵਾਰਾਨਾ ਘਟਨਾ ਲਈ ਕਥਿਤ ਤੌਰ ‘ਤੇ ਹਵਾਈ ਫ਼ੌਜ ਦੇ ਤਿੰਨ ਅਧਿਕਾਰੀਆਂ ਦੀਆਂ ਸੇਵਾਵਾਂ ਖਤਮ ਕਰਨ ਬਾਰੇ ਪਤਾ ਲੱਗਿਆ। ਇਸ ਦੇ ਬਾਵਜੂਦ ਪਾਕਿਸਤਾਨ ਸਾਂਝੀ ਜਾਂਚ ਮੰਗ ਕਰਦਾ ਰਹੇਗਾ।Source link