ਸਦੀਕ ਕੱਪਨ ਵੱਲੋਂ ਜ਼ਮਾਨਤ ਲਈ ਸੁਪਰੀਮ ਕੋਰਟ ਵਿੱਚ ਅਰਜ਼ੀ

ਸਦੀਕ ਕੱਪਨ ਵੱਲੋਂ ਜ਼ਮਾਨਤ ਲਈ ਸੁਪਰੀਮ ਕੋਰਟ ਵਿੱਚ ਅਰਜ਼ੀ


ਨਵੀਂ ਦਿੱਲੀ, 24 ਅਗਸਤ

ਕੇਰਲਾ ਦੇ ਵਸਨੀਕ ਪੱਤਰਕਾਰ ਸਦੀਕ ਕੱਪਨ, ਜਿਸ ਨੂੰ ਵਰ੍ਹਾ 2020 ਵਿੱਚ ਹਾਥਰਸ (ਉੱਤਰ ਪ੍ਰਦੇਸ਼) ਜਾਣ ਵੇਲੇ ਪੁਲੀਸ ਨੇ ਰਸਤੇ ਵਿੱਚ ਹੀ ਗ੍ਰਿਫ਼ਤਾਰ ਕਰ ਲਿਆ ਸੀ, ਨੇ ਜ਼ਮਾਨਤ ਲਈ ਸੁਪਰੀਮ ਕੋਰਟ ਵਿੱਚ ਅਰਜ਼ੀ ਦਾਇਰ ਕੀਤੀ ਹੈ। ਜ਼ਿਕਰਯੋਗ ਹੈ ਕਿ ਸਮੂਹਿਕ ਜਬਰ-ਜਨਾਹ ਕਾਰਨ ਹਾਥਰਸ ਵਿੱਚ ਦਲਿਤ ਔਰਤ ਦੀ ਮੌਤ ਹੋ ਗਈ ਸੀ। ਅਲਾਹਾਬਾਦ ਹਾਈ ਕੋਰਟ ਦੇ ਲਖਨਊ ਬੈਂਚ ਨੇ ਅਗਸਤ ਮਹੀਨੇ ਦੇ ਸ਼ੁਰੂ ਵਿੱਚ ਕੱਪਨ ਦੀ ਜ਼ਮਾਨਤ ਅਰਜ਼ੀ ਖਾਰਜ ਕਰ ਦਿੱਤੀ ਸੀ। ਹੁਣ ਸੁਪਰੀਮ ਕੋਰਟ ਵਿੱਚ ਚੀਫ ਜਸਟਿਸ ਐੱਨ.ਵੀ. ਰਾਮੰਨਾ ਦੀ ਅਗਵਾਈ ਵਾਲੇ ਬੈਂਚ ਨੂੰ ਇਸ ਅਰਜ਼ੀ ਨੂੰ ਜਲਦ ਸੁਣਵਾਈ ਲਈ ਸੂਚੀਬੱਧ ਕਰਨ ਦੀ ਅਪੀਲ ਕੀਤੀ ਗਈ। ਬੈਂਚ ਨੇ 26 ਅਗਸਤ ਨੂੰ ਅਰਜ਼ੀ ਸੂਚੀਬੱਧ ਕਰਨ ‘ਤੇ ਸਹਿਮਤੀ ਦਿੱਤੀ ਹੈ। -ਪੀਟੀਆਈSource link