ਬੰਬੀਹਾ ਗਰੋਹ ਦੇ ਮੈਂਬਰ ਮਨਦੀਪ ਮਨਾਲੀ ਦੀ ਫਿਲਪੀਨਜ਼ ’ਚ ਹੱਤਿਆ

ਬੰਬੀਹਾ ਗਰੋਹ ਦੇ ਮੈਂਬਰ ਮਨਦੀਪ ਮਨਾਲੀ ਦੀ ਫਿਲਪੀਨਜ਼ ’ਚ ਹੱਤਿਆ


ਪੰਜਾਬੀ ਟ੍ਰਿਬਿਊਨ ਵੈੱਬ ਡੈੱਸਕ

ਚੰਡੀਗੜ੍ਹ, 26 ਅਗਸਤ

ਬੰਬੀਹਾ ਗੈਂਗ ਨਾਲ ਜੁੜੇ ਗੈਂਗਸਟਰ ਮਨਦੀਪ ਮਨਾਲੀ ਨੂੰ ਫਿਲਪੀਨਜ਼ ‘ਚ ਅਣਪਛਾਤੇ ਹਮਲਾਵਰਾਂ ਨੇ ਹੱਤਿਆ ਕਰ ਦਿੱਤੀ। ਇਹ ਅਸਪਸ਼ਟ ਹੈ ਕਿ ਕੀ ਉਸ ਨੂੰ ਵਿਰੋਧੀ ਲਾਰੈਂਸ ਬਿਸ਼ਨੋਈ-ਗੋਲਡੀ ਬਰਾੜ ਗੈਂਗ ਨੇ ਮਾਰਿਆ ਸੀ ਜਾਂ ਫਿਲੀਪੀਨਜ਼ ਵਿੱਚ ਸਥਾਨਕ ਮਾਫੀਆ ਦਾ ਸ਼ਿਕਾਰ ਹੋ ਗਿਆ ਸੀ।ਉਹ ਮੋਗਾ ਜ਼ਿਲ੍ਹੇ ਦੇ ਪਿੰਡ ਲੋਪੋ ਦਾ ਰਹਿਣ ਵਾਲਾ ਸੀ। ਮੋਗਾ ਦੇ ਐੱਸਐੱਸਪੀ ਗੁਲਨੀਤ ਸਿੰਘ ਖੁਰਾਣਾ ਨੇ ਦੱਸਿਆ ਕਿ ਮਨਦੀਪ ਦਾ ਨਾਮ 2020 ਵਿੱਚ ਸਮਾਲਸਰ ਥਾਣੇ ਵਿੱਚ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਦਰਜ ਕੀਤੇ ਗਏ ਅਪਰਾਧਿਕ ਕੇਸ ਵਿੱਚ ਸੀ।



Source link