ਚੰਡੀਗੜ੍ਹ, 29 ਅਗਸਤ
ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਸਰਹੱਦੀ ਖੇਤਰਾਂ ਵਿਚ ਹਰ ਤਰ੍ਹਾਂ ਦੇ ਜਾਇਜ਼ ਤੇ ਨਾਜਾਇਜ਼ ਖਣਨ ‘ਤੇ ਰੋਕ ਲਾ ਦਿੱਤੀ ਹੈ। ਅਦਾਲਤ ਨੇ ਇਹ ਹੁਕਮ ਬੀਐਸਐਫ ਦੀ ਪਟੀਸ਼ਨ ‘ਤੇ ਸੁਣਾਏ। ਬੀਐਸਐਫ ਨੇ ਅਦਾਲਤ ਕੋਲ ਪਹੁੰਚ ਕੀਤੀ ਸੀ ਕਿ ਸਰਹੱਦੀ ਖੇਤਰਾਂ ਵਿਚ ਗੈਰ ਕਾਨੂੰਨੀ ਮਾਈਨਿੰਗ ਧੜੱਲੇ ਨਾਲ ਚਲ ਰਹੀ ਹੈ। ਇਸ ਕੰਮ ਵਿਚ ਲੱਗੇ ਕਾਮੇ ਬਿਨਾਂ ਰਿਹਾਇਸ਼ੀ ਸਬੂਤਾਂ ਤੋਂ ਇਥੇ ਰਹਿ ਰਹੇ ਹਨ ਤੇ ਇਥੇ ਰਾਤ ਵੇਲੇ ਡਰੋਨਾਂ ਰਾਹੀਂ ਨਸ਼ਾ ਤੇ ਹਥਿਆਰਾਂ ਦੀ ਤਸਕਰੀ ਕੀਤੀ ਜਾਂਦੀ ਹੈ। ਏਜੰਸੀ