ਇਸਲਾਮਾਬਾਦ, 30 ਅਗਸਤ
ਪਾਕਿਸਤਾਨ ਸਰਕਾਰ ਨੇ ਦੇਸ਼ ਵਿੱਚ ਆਏ ਭਿਆਨਕ ਹੜ੍ਹਾਂ ਕਾਰਨ ਹੋਈ ਤਬਾਹੀ ਨਾਲ ਨਜਿੱਠਣ ਲਈ ਇੱਕ ਨੋਡਲ ਆਫਤ ਏਜੰਸੀ ਦਾ ਗਠਨ ਕੀਤਾ ਹੈ। ਹੜ੍ਹਾਂ ਕਾਰਨ ਦੇਸ਼ ਵਿੱਚ 33 ਮਿਲੀਅਨ ਦੇ ਕਰੀਬ ਲੋਕ ਬੇਘਰ ਹੋ ਚੁੱਕੇ ਹਨ। ਕੌਮੀ ਆਫਤ ਪ੍ਰਬੰਧਤ ਅਥਾਰਟੀ ਵੱਲੋਂ ਜਾਰੀ ਤਾਜ਼ਾ ਅੰਕੜਿਆਂ ਅਨੁਸਾਰ ਸੋਮਵਾਰ ਤੱਕ ਦੇਸ਼ ਭਰ ਵਿੱਚ ਹੜ੍ਹਾਂ ਕਾਰਨ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 1,136 ਹੋ ਗਈ ਹੈ ਜਦਕਿ 1,634 ਵਿਅਕਤੀ ਜ਼ਖਮੀ ਹਨ। -ਏਜੰਸੀ