ਭਵਾਨੀਗੜ੍ਹ ਵਾਸੀ ਦੀ ਕੈਨੇਡਾ ’ਚ ਡੁੱਬਣ ਕਾਰਨ ਮੌਤ

ਭਵਾਨੀਗੜ੍ਹ ਵਾਸੀ ਦੀ ਕੈਨੇਡਾ ’ਚ ਡੁੱਬਣ ਕਾਰਨ ਮੌਤ


ਮੇਜਰ ਸਿੰਘ ਮੱਟਰਾਂ

ਭਵਾਨੀਗੜ੍ਹ, 1 ਸਤੰਬਰ

ਇਥੋਂ ਦੇ ਬਿਸ਼ਨ ਨਗਰ ਦੇ ਮਨਦੀਪ ਸਿੰਘ ਉੱਪਲ ਦੀ ਕੈਨੇਡਾ ਦੇ ਸ਼ਹਿਰ ਕੈਲਗਰੀ ਵਿੱਚ ਨਦੀ ਵਿੱਚ ਡੁੱਬਣ ਕਾਰਾਨ ਮੌਤ ਹੋ ਗਈ। 37 ਸਾਲਾਂ ਨੌਜਵਾਨ ਮਨਦੀਪ ਸਿੰਘ ਉੱਪਲ ਉਰਫ ਰਵੀ ਭਵਾਨੀਗੜ੍ਹ ਕਰੀਬ 15 ਸਾਲ ਪਹਿਲਾਂ ਵਿਦੇਸ਼ ਗਿਆ ਸੀ। ਕੈਨੇਡਾ ਦਾ ਪੱਕਾ ਵਸਨੀਕ ਮਨਦੀਪ ਸਿੰਘ ਉੱਥੇ ਟਰੱਕ ਚਲਾਉਂਦਾ ਸੀ। ਵੀਰਵਾਰ ਨੂੰ ਜਿਵੇਂ ਹੀ ਉਸ ਦੀ ਮੌਤ ਦੀ ਖਬਰ ਆਈ ਤਾਂ ਉਸ ਦੇ ਜਾਣਕਾਰਾਂ ਤੇ ਰਿਸ਼ਤੇਦਾਰਾਂ ‘ਚ ਸੋਗ ਫੈਲ ਗਿਆ। ਮਨਦੀਪ ਸਿੰਘ ਆਪਣੇ ਦੋਸਤਾਂ ਨਾਲ ਉੱਥੇ ਬੋਅ ਰਿਵਰ ਵਿਖੇ ਘੁੰਮਣ ਗਿਆ ਸੀ ਤੇ ਇਸ ਦੌਰਾਨ ਰਾਫਟਿੰਗ ਦੌਰਾਨ ਹਾਦਸਾ ਹੋ ਗਿਆ।



Source link