ਅਮਰੀਕਾ ’ਚ ਗ਼ੈਰਕਾਨੂੰਨੀ ਢੰਗ ਨਾਲ ਦਾਖਲ ਹੁੰਦੇ ਫੜੇ 100 ਪਰਵਾਸੀਆਂ ’ਚੋਂ 17 ਭਾਰਤੀ

ਅਮਰੀਕਾ ’ਚ ਗ਼ੈਰਕਾਨੂੰਨੀ ਢੰਗ ਨਾਲ ਦਾਖਲ ਹੁੰਦੇ ਫੜੇ 100 ਪਰਵਾਸੀਆਂ ’ਚੋਂ 17 ਭਾਰਤੀ


ਨਿਊਯਾਰਕ, 2 ਸਤੰਬਰ

ਕੈਲੀਫੋਰਨੀਆ ਵਿੱਚ ਸਰਹੱਦੀ ਚੌਕੀ ‘ਤੇ ਗੈਰ-ਕਾਨੂੰਨੀ ਤੌਰ ‘ਤੇ ਅਮਰੀਕਾ ਵਿੱਚ ਦਾਖਲ ਹੁੰਦੇ ਫੜੇ ਗਏ 100 ਪਰਵਾਸੀਆਂ ਦੇ ਸਮੂਹ ਵਿੱਚ 17 ਭਾਰਤੀ ਨਾਗਰਿਕ ਹਨ। ਇੰਪੀਰੀਅਲ ਬੀਚ ਸਟੇਸ਼ਨ ਤੋਂ ਸੈਨ ਡਿਏਗੋ ਸੈਕਟਰ ਬਾਰਡਰ ਪੈਟਰੋਲ ਏਜੰਟਾਂ ਨੇ ਮੰਗਲਵਾਰ ਸਵੇਰੇ ਤੜਕੇ 2 ਵਜੇ 100 ਪਰਵਾਸੀਆਂ ਦੇ ਸਮੂਹ ਨੂੰ ਗ੍ਰਿਫਤਾਰ ਕੀਤਾ, ਜਿਸ ਵਿੱਚ ਅਫਰੀਕਾ, ਏਸ਼ੀਆ ਅਤੇ ਦੱਖਣੀ ਅਮਰੀਕਾ ਦੇ ਨਾਗਰਿਕ ਸ਼ਾਮਲ ਸਨ। ਸਮੂਹ ਵਿੱਚ ਸੋਮਾਲੀਆ (37), ਭਾਰਤ (17), ਅਫਗਾਨਿਸਤਾਨ (6), ਪਾਕਿਸਤਾਨ (4) ਸਮੇਤ 12 ਦੇਸ਼ਾਂ ਦੇ ਨਾਗਰਿਕ ਹਨ।Source link