ਵਾਸ਼ਿੰਗਟਨ, 3 ਸਤੰਬਰ
ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਪ੍ਰਸ਼ਾਸਨ ਨੇ ਚੀਨ ਨਾਲ ਤਣਾਅ ਵਧਣ ਤੋਂ ਬਾਅਦ ਤਾਇਵਾਨ ਨੂੰ 1 ਅਰਬ ਡਾਲਰ ਤੋਂ ਵੱਧ ਦੇ ਹਥਿਆਰ ਵੇਚਣ ਦਾ ਐਲਾਨ ਕੀਤਾ ਹੈ। ਵਿਦੇਸ਼ ਵਿਭਾਗ ਨੇ ਕਿਹਾ ਕਿ 1.09 ਅਰਬ ਡਾਲਰ ਦੇ ਸੌਦੇ ‘ਚ ਹਾਰਪੂਨ ਹਵਾ ਤੋਂ ਜਲ ਤੇ ਹਵਾ ਤੋਂ ਹਵਾ ਤੱਕ ਮਾਰ ਕਰਨ ਵਾਲੀਆਂ ਮਿਜ਼ਾਈਲਾਂ ਵੀ ਸ਼ਾਮਲ ਹਨ। ਵਿਦੇਸ਼ ਵਿਭਾਗ ਨੇ ਕਿਹਾ ਕਿ ਤਾਈਵਾਨ ਲਈ ਢੁਕਵੀਂ ਸਵੈ-ਰੱਖਿਆ ਸਮਰੱਥਾ ਰੱਖਣ ਲਈ ਹਥਿਆਰਾਂ ਤੇ ਮਿਜ਼ਾਈਲਾਂ ਦੀ ਜ਼ਰੂਰਤ ਹੈ।