ਸੰਗਰੂਰ: ਭਗਵੰਤ ਮਾਨ ਵੱਲੋਂ ਲੱਡਾ ਤੇ ਮੰਡੀ ਅਹਿਮਦਗੜ੍ਹ ਟੌਲ ਪਲਾਜ਼ੇ ਸੋਮਵਾਰ ਤੋਂ ਬੰਦ ਕਰਨ ਦਾ ਐਲਾਨ

ਸੰਗਰੂਰ: ਭਗਵੰਤ ਮਾਨ ਵੱਲੋਂ ਲੱਡਾ ਤੇ ਮੰਡੀ ਅਹਿਮਦਗੜ੍ਹ ਟੌਲ ਪਲਾਜ਼ੇ ਸੋਮਵਾਰ ਤੋਂ ਬੰਦ ਕਰਨ ਦਾ ਐਲਾਨ


ਗੁਰਦੀਪ ਸਿੰਘ ਲਾਲੀ

ਸੰਗਰੂਰ, 4 ਸਤੰਬਰ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਐਲਾਨ ਕੀਤਾ ਹੈ ਕਿ ਲੱਡਾ ਅਤੇ ਮੰਡੀ ਅਹਿਮਦਗੜ੍ਹ ਟੌਲ ਪਲਾਜ਼ਾ 5 ਸਤੰਬਰ ਤੋਂ ਬੰਦ ਕਰ ਦਿੱਤੇ ਜਾਣਗੇ। ਇਹ ਅੱਜ ਰਾਤ 12 ਵਜੇ ਤੱਕ ਹੀ ਚੱਲਣਗੇ। ਮੁੱਖ ਮੰਤਰੀ ਨੇ ਇਲਾਕਾ ਨਿਵਾਸੀਆਂ ਨੂੰ ਵਧਾਈ ਦਿੰਦੇ ਹੋਏ ਕਿਹਾ, ‘ਟੌਲ ਅਧਿਕਾਰੀ ਛੇ ਮਹੀਨੇ ਦਾ ਵਾਧਾ ਚਾਹੁੰਦੇ ਸਨ ਪਰ ਰਾਜ ਸਰਕਾਰ ਨੇ ਇਨਕਾਰ ਕਰ ਦਿੱਤਾ।’ ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ‘ਆਪ’ ਦੀ ਸਰਕਾਰ ਬਣਨ ਦੇ ਪਹਿਲੇ ਦਿਨ ਤੋਂ ਹੀ ਉਹ ਸੂਬੇ ਦੇ ਸਰਵਪੱਖੀ ਵਿਕਾਸ ਅਤੇ ਲੋਕਾਂ ਦੀ ਭਲਾਈ ਲਈ ਸਖ਼ਤ ਮਿਹਨਤ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਸਾਬਕਾ ਮੰਤਰੀਆਂ ਅਤੇ ਇੱਥੋਂ ਤੱਕ ਕਿ ਮੁੱਖ ਮੰਤਰੀਆਂ ਸਮੇਤ ਗਲਤ ਕੰਮਾਂ ਵਿੱਚ ਸ਼ਾਮਲ ਸਾਰੇ ਲੋਕਾਂ ਨੂੰ ਸਖ਼ਤ ਕਾਰਵਾਈ ਦਾ ਸਾਹਮਣਾ ਕਰਨਾ ਪਵੇਗਾ।



Source link