ਲਿਜ਼ ਟਰੱਸ ਹੋਣਗੇ ਬਰਤਾਨੀਆ ਦੇ ਨਵੇਂ ਪ੍ਰਧਾਨ ਮੰਤਰੀ

ਲਿਜ਼ ਟਰੱਸ ਹੋਣਗੇ ਬਰਤਾਨੀਆ ਦੇ ਨਵੇਂ ਪ੍ਰਧਾਨ ਮੰਤਰੀ


ਲੰਡਨ, 5 ਸਤੰਬਰ

ਇੰਗਲੈਂਡ ਦੀ ਵਿਦੇਸ਼ ਮੰਤਰੀ ਲਿਜ਼ ਟਰੱਸ ਨੇ ਕੰਜ਼ਰਵੇਟਿਵ ਪਾਰਟੀ ਆਗੂ ਦੀ ਚੋਣ ਵਿੱਚ ਅੱਜ ਭਾਰਤੀ ਮੂਲ ਦੇ ਸਾਬਕਾ ਚਾਂਸਲਰ ਰਿਸ਼ੀ ਸੂਨਕ ਨੂੰ ਹਰਾ ਦਿੱਤਾ। ਹੁਣ ਉਹ ਬੌਰਿਸ ਜੌਹਨਸਨ ਦੀ ਥਾਂ ਰਸਮੀ ਤੌਰ ‘ਤੇ ਇੰਗਲੈਂਡ ਦੇ ਪ੍ਰਧਾਨ ਮੰਤਰੀ ਵਜੋਂ ਅਹੁਦਾ ਸੰਭਾਲੇਗੀ। ਮਾਰਗਰੇਟ ਥੈਚਰ ਅਤੇ ਥਰੇਸਾ ਮੇਅ ਤੋਂ ਬਾਅਦ ਉਹ ਤੀਸਰੀ ਮਹਿਲਾ ਹੈ, ਜੋ ਇੰਗਲੈਂਡ ਦੀ ਪ੍ਰਧਾਨ ਮੰਤਰੀ ਬਣੀ ਹੈ। ਵੋਟਿੰਗ ਦੌਰਾਨ ਟਰੱਸ ਨੂੰ 81,326 ਅਤੇ ਸੂਨਕ ਨੂੰ 60,399 ਵੋਟਾਂ ਪਈਆਂ।



Source link