ਸੂਹ ਦੇਣ ਤੇ ਹੱਤਿਆ ਦੇ ਦੋਸ਼ੀ ਪੰਜ ਫਲਸਤੀਨੀ ਮੌਤ ਦੇ ਘਾਟ ਉਤਾਰੇ

ਸੂਹ ਦੇਣ ਤੇ ਹੱਤਿਆ ਦੇ ਦੋਸ਼ੀ ਪੰਜ ਫਲਸਤੀਨੀ ਮੌਤ ਦੇ ਘਾਟ ਉਤਾਰੇ


ਗਾਜ਼ਾ ਸਿਟੀ, 4 ਸਤੰਬਰ

ਗਾਜ਼ਾ ਦੀ ਹਮਾਸ ਸਰਕਾਰ ਨੇ ਇਜ਼ਰਾਈਲ ਨੂੰ ਸੂਹ ਦੇਣ ਵਾਲੇ ਦੋ ਅਤੇ ਹੱਤਿਆ ਦੇ ਵੱਖੋ ਵੱਖਰੇ ਮਾਮਲਿਆਂ ‘ਚ ਦੋੋਸ਼ੀ ਤਿੰਨ ਫਲਸਤੀਨੀਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਅੰਦਰੂਨੀ ਮਾਮਲਿਆਂ ਬਾਰੇ ਮੰਤਰਾਲੇ ਨੇ ਕਿਹਾ ਕਿ ਸੁਰੱਖਿਆ ਦੇ ਮੱਦੇਨਜ਼ਰ ਇਹ ਕਾਰਵਾਈ ਕੀਤੀ ਗਈ ਹੈ। ਫਲਸਤੀਨੀ ਸੁਰੱਖਿਆ ਬਲਾਂ ਦੇ ਦੋ ਮੈਂਬਰਾਂ ਨੂੰ ਫਾਇਰਿੰਗ ਦਸਤੇ ਨੇ ਗੋਲੀਆਂ ਨਾਲ ਭੁੰਨ ਦਿੱਤਾ ਜਦਕਿ ਤਿੰਨ ਹੋਰਾਂ ਨੂੰ ਗਾਜ਼ਾ ਸ਼ਹਿਰ ‘ਚ ਤੜਕੇ ਫਾਹੇ ਟੰਗਿਆ ਗਿਆ। ਮੰਤਰਾਲੇ ਨੇ ਕਿਹਾ ਕਿ 44 ਅਤੇ 54 ਸਾਲ ਦੇ ਵਿਅਕਤੀਆਂ ‘ਤੇ ਇਜ਼ਰਾਈਲ ਨੂੰ ਖ਼ੁਫ਼ੀਆ ਜਾਣਕਾਰੀ ਦੇਣ ਦਾ ਦੋਸ਼ ਸੀ ਜਿਸ ਕਾਰਨ ਇਜ਼ਰਾਇਲੀ ਫ਼ੌਜ ਨੂੰ ਗਾਜ਼ਾ ‘ਚ ਹਮਲੇ ਕਰਨ ‘ਚ ਸਹਾਇਤਾ ਮਿਲਦੀ ਸੀ। ਉਨ੍ਹਾਂ ਨੂੰ ਕ੍ਰਮਵਾਰ 2009 ਅਤੇ 2015 ‘ਚ ਗ੍ਰਿਫ਼ਤਾਰ ਕੀਤਾ ਗਿਆ ਸੀ। ਤਿੰਨ ਹੋਰਾਂ ‘ਤੇ ਹੱਤਿਆ ਦੇ ਦੋਸ਼ ਸਨ। -ਏਪੀ



Source link