ਅਹਿਮਦਾਬਾਦ, 7 ਸਤੰਬਰ
ਇਥੇ ਪੁਲੀਸ ਕਾਂਸਟੇਬਲ, ਉਸ ਦੀ ਪਤਨੀ ਅਤੇ ਨਾਬਾਲਗ ਧੀ ਨੇ ਰਿਹਾਇਸ਼ੀ ਇਮਾਰਤ ਦੀ 12ਵੀਂ ਮੰਜ਼ਿਲ ਤੋਂ ਕਥਿਤ ਤੌਰ ‘ਤੇ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ। ਪੁਲੀਸ ਮੁਤਾਬਕ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਜੋੜੇ ਨੇ ਝਗੜੇ ਤੋਂ ਬਾਅਦ ਆਤਮ ਹੱਤਿਆ ਕੀਤੀ ਹੈ। ਮ੍ਰਿਤਕ ਦੀ ਪਛਾਣ ਵਸਤਰਪੁਰ ਥਾਣੇ ਵਿੱਚ ਤਾਇਨਾਤ ਕਾਂਸਟੇਬਲ ਕੁਲਦੀਪ ਸਿੰਘ ਯਾਦਵ, ਉਸ ਦੀ ਪਤਨੀ ਰਿਧੀ ਅਤੇ ਤਿੰਨ ਸਾਲ ਦੀ ਬੇਟੀ ਆਕਾਂਕਸ਼ੀ ਵਜੋਂ ਹੋਈ ਹੈ। ਪਹਿਲਾ ਰਿਧੀ ਨੇ ਛਾਲ ਮਾਰੀ ਤੇ ਮਗਰੋਂ ਉਸ ਦੇ ਪਤੀ ਨੇ ਧੀ ਸਣੇ ਛਾਲ ਮਾਰ ਦਿੱਤੀ। ਤਿੰਨਾਂ ਦੀ ਤੁਰੰਤ ਮੌਤ ਹੋ ਗਈ।