ਨਵੀਂ ਦਿੱਲੀ, 8 ਸਤੰਬਰ
ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਜੈ ਪ੍ਰਕਾਸ਼ ਅਗਰਵਾਲ ਨੂੰ ਮੱਧਪ੍ਰਦੇਸ਼ ਦਾ ਇੰਚਾਰਜ ਲਾਇਆ ਹੈ। ਇਸ ਤੋਂ ਪਹਿਲਾਂ ਮੁਕੁਲ ਵਾਸਨਿਕ ਸੂਬੇ ਵਿੱਚ ਪਾਰਟੀ ਇੰਚਾਰਜ ਸਨ ਪਰ ਉਨ੍ਹਾਂ ਪਾਰਟੀ ਪ੍ਰਧਾਨ ਨੂੰ ਉਨ੍ਹਾਂ ਨੂੰ ਜ਼ਿੰਮੇਵਾਰੀ ਤੋਂ ਮੁਕਤ ਕਰਨ ਦੀ ਬੇਨਤੀ ਕੀਤੀ ਸੀ। ਹਾਲਾਂਕਿ ਵਾਸਨਿਕ ਆਲ ਇੰਡੀਆ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਰਹਿਣਗੇ ਪਰ ਉਹ ਹੋਰਨਾਂ ਸੰਗਠਨਾਤਮਕ ਮਾਮਲਿਆਂ ਨੂੰ ਦੇਖਣਗੇ। -ਏਜੰਸੀ