ਸਿਰਸਾ: ਡਰਾਈਵਰ ਦੇ ਕਾਤਲਾਂ ਦੀ ਗ੍ਰਿਫ਼ਤਾਰੀ ਲਈ ਹਰਿਆਣ ਰੋਡਵੇਜ਼ ਦਾ ਚੱਕਾ ਜਾਮ

ਸਿਰਸਾ: ਡਰਾਈਵਰ ਦੇ ਕਾਤਲਾਂ ਦੀ ਗ੍ਰਿਫ਼ਤਾਰੀ ਲਈ ਹਰਿਆਣ ਰੋਡਵੇਜ਼ ਦਾ ਚੱਕਾ ਜਾਮ


ਪ੍ਰਭੂ ਦਿਆਲ

ਸਿਰਸਾ, 8 ਸਤੰਬਰ

ਹਰਿਆਣਾ ਰੋਡਵੇਜ਼ ਦੇ ਡਰਾਈਵਰ ਦੇ ਕਾਤਲਾਂ ਦੀ ਗਿ੍ਫ਼ਤਾਰੀ ਤੇ ਪਰਿਵਾਰ ਨੂੰ ਪੰਜਾਹ ਲੱਖ ਰੁਪਏ ਮੁਆਵਜ਼ਾ ਤੇ ਇਕ ਜੀਅ ਨੂੰ ਸਰਕਾਰੀ ਨੌਕਰੀ ਦੀ ਮੰਗ ਲਈ ਹਰਿਆਣਾ ਰੋਡਵੇਜ਼ ਮੁਲਾਜ਼ਮਾਂ ਨੇ ਅੱਜ ਬੱਸਾਂ ਦਾ ਚੱਕਾ ਜਾਮ ਕਰ ਦਿੱਤਾ। ਰੋਡਵੇਜ਼ ਮੁਲਾਜ਼ਮਾਂ ਨੇ ਬੱਸ ਅੱਡੇ ਦੇ ਅੱਗੇ ਧਰਨਾ ਦਿੱਤਾ ਤੇ ਮੁਲਾਜ਼ਮਾਂ ਦੀ ਗਿ੍ਫ਼ਤਾਰੀ ਦੀ ਮੰਗ ਕਰਦਿਆਂ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਰੋਡਵੇਜ਼ ਦਾ ਚੱਕਾ ਜਾਮ ਹੋਣ ਕਾਰਨ ਸਵਾਰੀਆਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਰੋਡਵੇਜ਼ ਦੀ ਹੜਤਾਲ ਕਾਰਨ ਪ੍ਰਾਈਵੇਟ ਬੱਸ ਅਪਰੇਟਰਾਂ ਦੀ ਚਾਂਦੀ ਰਹੀ। ਧਰਨਾਕਾਰੀ ਰੋਡਵੇਜ਼ ਮੁਲਾਜ਼ਮਾਂ ਨੇ ਦੱਸਿਆ ਹੈ ਕਿ ਬੀਤੇ ਦਿਨੀਂ ਹਰਿਆਣਾ ਰੋਡਵੇਜ਼ ਦੇ ਦਿੱਲੀ ਡਿਪੂ ਦੇ ਬੱਸ ਡਰਾਈਵਰ ਜਗਬੀਰ ਸਿੰਘ ਤੇ ਕੰਡਕਨਰ ਨੂੰ ਕੁਝ ਲੋਕਾਂ ਨੇ ਗੱਡੀ ਹੇਠ ਦੇ ਕੇ ਦਰੜ ਦਿੱਤਾ ਸੀ, ਜਿਸ ਕਾਰਨ ਜਗਬੀਰ ਸਿੰਘ ਦੀ ਮੌਤ ਹੋ ਗਈ, ਜਦੋਂਕਿ ਕੰਡਕਟਰ ਦੀ ਸਥਿਤੀ ਗੰਭੀਰ ਹੈ।Source link